ਬਠਿੰਡਾ ਕੇਂਦਰੀ ਜੇਲ 'ਚ ਕੈਦੀਆਂ ਨੇ ਬਣਾਈ ਵੀਡੀਓ ਹੋਈ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM ਭਗਵੰਤ ਮਾਨ ਨੂੰ ਕੀਤੀ ਅਪੀਲ

photo

 

ਬਠਿੰਡਾ:  ਗੈਂਗਸਟਰ ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਬਠਿੰਡਾ ਜੇਲ੍ਹ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ 12 ਜੇਲ੍ਹ ਵਿੱਚ ਵਿਕ ਰਹੇ ਨਸ਼ੀਲੇ ਪਦਾਰਥਾਂ, ਮੋਬਾਈਲਾਂ ਅਤੇ ਹਾਲਾਤ ਬਾਰੇ ਦੱਸ ਰਹੇ ਹਨ। ਇਸ ਮਾਮਲੇ 'ਚ ਕੈਦੀ ਮਨੀ ਪਾਰਸ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਕੁਮਾਰ, ਹਰਦੀਪ ਸਿੰਘ, ਹਰਪਾਲ ਸਿੰਘ, ਹਰਬੰਤ ਸਿੰਘ, ਨਵਤੇਜ ਸਿੰਘ, ਮਨਜੀਤ ਸਿੰਘ, ਰਣਜੋਧ ਸਿੰਘ, ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਵਿਰੁੱਧ ਕਥਿਤ ਤੌਰ 'ਤੇ ਧੱਕੇਸ਼ਾਹੀ ਕਰਨ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਚਕੂਲਾ: ਨਕਲੀ ਸੋਨਾ ਦੇ ਕੇ ਬੈਂਕ ਤੋਂ ਲਿਆ ਸੱਤ ਲੱਖ ਰੁਪਏ ਦਾ ਕਰਜ਼ਾ 

ਕੈਦੀਆਂ ਨੇ ਵੀਡੀਓ ਵਿਚੋਂ ਬੋਲਦੇ ਹੋਏ ਕਿਹਾ ਕਿ  ਉਹ ਪੰਜਾਬ ਦੀ ਨੰਬਰ ਇੱਕ ਜੇਲ੍ਹ - ਬਠਿੰਡਾ ਹਾਈ ਸਕਿਉਰਿਟੀ ਜੇਲ੍ਹ ਤੋਂ ਬੋਲ ਰਹੇ ਹਨ। ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਜੋ ਵੀ ਸਰਕਾਰਾਂ ਜਾਂ ਪ੍ਰਸ਼ਾਸਨ ਬਾਹਰ ਦਿਖਾ ਰਿਹਾ ਹੈ, ਉਹ ਸਭ ਝੂਠੀਆਂ ਗੱਲਾਂ ਹਨ। ਇੱਥੇ ਸਭ ਕੁਝ ਕੰਮ ਕਰਦਾ ਹੈ, ਅਸੀਂ ਸਾਰੇ ਇਸ ਦੇ ਗਵਾਹ ਹਾਂ। ਇੱਥੇ ਹਰ ਕਿਸੇ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ। ਕਈਆਂ ਦੇ ਗਿੱਟੇ ਟੁੱਟ ਗਏ, ਕਈਆਂ ਦੀਆਂ ਲੱਤਾਂ ਟੁੱਟ ਗਈਆਂ। 

ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਅਫਰੀਕੀ ਨਾਗਰਿਕ ਤੋਂ 2.5 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਸਾਰੇ ਲੋਕ ਲੜਾਈ-ਝਗੜੇ ਆਦਿ ਦੇ ਆਦੀ ਹਨ ਅਤੇ ਇਨ੍ਹਾਂ ਨੇ ਜੇਲ੍ਹ ਦੀਆਂ ਕੁਝ ਵੀਡੀਓਜ਼ ਬਣਾ ਕੇ ਕੈਨੇਡਾ ਬੈਠੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਨੂੰ ਭੇਜ ਦਿੱਤੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਇਹ ਕਹਿ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਵੀਡੀਓਜ਼ ਵਾਇਰਲ ਕਰ ਕੇ ਨਿਊਜ਼ ਚੈਨਲਾਂ ਨੂੰ ਦੇ ਦੇਵਾਂਗੇ। ਇੰਨਾ ਹੀ ਨਹੀਂ ਉਕਤ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਧਮਕੀਆਂ ਵੀ ਦਿੱਤੀਆਂ।