ਭਾਰਤ ਦੇ ਇਸ ਹੋਟਲ ‘ਚ ਪਾਕਿਸਤਾਨੀਆਂ ਦੇ ਲਈ ਲੱਗਾ ਹੈ No Entry ਦਾ ਬੋਰਡ
ਇਹ ਜਾਨਣਾ ਵੀ ਦਿਲਚਸਪ ਹੈ ਕਿ ਆਖੀਰਕਾਰ ਇਲਾਹਾਬਾਦ ਯਾਨੀ ਪ੍ਰਯਾਗਰਾਜ ਦੇ ਇਸ ਹੋਟਲ ਦੇ ਮੈਨੇਜਰ...
ਪ੍ਰਯਾਗਰਾਜ : ਇਹ ਜਾਨਣਾ ਵੀ ਦਿਲਚਸਪ ਹੈ ਕਿ ਆਖੀਰਕਾਰ ਇਲਾਹਾਬਾਦ ਯਾਨੀ ਪ੍ਰਯਾਗਰਾਜ ਦੇ ਇਸ ਹੋਟਲ ਦੇ ਮੈਨੇਜਰ ਨੇ ਆਪਣੇ ਹੋਟਲ ਵਿੱਚ ਪਾਕਿਸਤਾਨੀ ਨਾਗਰਿਕਾਂ ਲਈ ‘No Entry’ ਦਾ ਬੋਰਡ ਕਿਉਂ ਲਗਾਇਆ ਹੈ? ਪ੍ਰਯਾਗਰਾਜ ਸਥਿਤ ਹੋਟਲ ਮਿਲਾਨ ਪੈਲੇਸ ਦੇ ਬਾਹਰ ਪਾਕਿਸਤਾਨੀ ਨਾਗਰਿਕਾਂ ਲਈ No Entry ਦਾ ਬੋਰਡ ਲਗਾ ਹੋਇਆ ਹੈ।
ਉੱਤਰ ਪ੍ਰਦੇਸ਼ ‘ਚ ਪ੍ਰਯਾਗਰਾਜ ਦੇ ਇੱਕ ਹੋਟਲ ਦੇ ਬਾਹਰ ਪਾਕਿਸਤਾਨੀ ਨਾਗਰਿਕਾਂ ਲਈ No Entry ਦਾ ਬੋਰਡ ਲਗਾ ਹੋਇਆ ਹੈ। ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਪੁਲਵਾਮਾ ਅਟੈਕ ਤੋਂ ਬਾਅਦ ਹੋਟਲ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਪਾਕਿਸਤਾਨੀ ਨਾਗਰਿਕ ਇਸ ਹੋਟਲ ਵਿੱਚ ਘੱਟ ਹੀ ਆਉਂਦੇ ਹਨ ਲੇਕਿਨ ਫਿਰ ਵੀ ਉਸਦੇ ਬਾਵਜੂਦ ਅਸੀਂ ਪੁਲਵਾਮਾ ਅਟੈਕ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਜਿੱਥੇ ਇੱਕ ਪਾਸੇ ਦੇਸ਼ ਵਿੱਚ ਟੂਰਿਸਟ ਨੂੰ ਬੜਾਵਾ ਦੇਣ ਦੀ ਗੱਲ ਆਖੀ ਜਾਂਦੀ ਹੈ ਉਥੇ ਹੀ ਹੋਟਲ ਦੇ ਇਸ ਤਰ੍ਹਾਂ ਦੇ ਬੋਰਡ ਲਗਾਉਣ ‘ਤੇ ਇੱਕ ਸਵਾਲ ਵੀ ਮਨ ਵਿੱਚ ਪੈਦਾ ਹੁੰਦਾ ਹੈ, ਲੇਕਿਨ ਹੋਟਲ ਦੇ ਮੈਨੇਜਰ ਨੇ ਜੋ ਦਲੀਲ਼ ਦਿੱਤੀ ਹੈ ਉਹ ਦਲੀਲ਼ ਵੀ ਆਪਣੀ ਜਗ੍ਹਾ ‘ਤੇ ਕਿਤੇ ਨਾ ਕਿਤੇ ਭਾਵਨਾਵਾਂ ਦੀ ਲਿਹਾਜ਼ ਨਾਲ ਠੀਕ ਹੈ।