ਕੈਪਟਨ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਨਹੀਂ ਹੋਣ ਦੇਵੇਗੀ : ਕਾਂਗੜ
ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਫੇਰੀ ਦੋਰਾਨ ਦੱਸਿਆ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜਾਣੇ ਜਾਂਦੇ ਮੁੱਖ ਮੰਤਰੀ ਕੈਪਟਨ....
ਰਾਮਪੁਰਾ (ਬਠਿੰਡਾ), ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਫੇਰੀ ਦੋਰਾਨ ਦੱਸਿਆ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜਾਣੇ ਜਾਂਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ ਕਾਰਜਕਾਲ ਦੋਰਾਨ ਸੂਬੇ ਵਿਚਲੇ ਪਾਣੀ ਗੰਧਲਾ ਅਤੇ ਦੂਸ਼ਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀ ਬਖਸ਼ਣਗੇ ਜਦਕਿ ਆਪ ਪਾਰਟੀ ਸਿਰਫ ਫੋਕੀ ਸ਼ੋਹਰਤ ਲਈ ਅਜਿਹੇ ਬਿਆਨ ਦਾਗ ਰਹੀ ਹੈ
ਜਦਕਿ ਪੰਜਾਬ ਦੇ ਲੋਕ ਕਾਂਗਰਸ ਦੀਆ ਪਾਦੀ ਦੀ ਰਾਖੀ ਵਾਲੀਆ ਨੀਤੀਆ ਤੋ ਪੂਰੀ ਤਰ੍ਹਾਂ ਵਾਕਿਫ ਹਨ। ਕੈਬਨਿਟ ਮੰਤਰੀ ਕਾਂਗੜ ਨੇ ਝੋਨੇ ਦੇ ਆਉੂਣ ਵਾਲੇ ਸੀਜਣ ਸਬੰਧੀ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਫਸਲ ਨਹੀ ਬਿਜਲੀ ਦੀ ਕੋਈ ਕਮੀ ਨਹੀ ਰਹਿਣ ਦਿੱਤੇ ਜਾਵੇਗੀ, ਉਥੇ ਸੂਬੇ ਭਰ ਵਿਚਲੇ ਤਾਪ ਘਰਾਂ 'ਚ ਕੋਇਲੇ ਦੀ ਕੋਈ ਕਮੀ ਨਹੀਂ ਹੈ
ਜਦਕਿ ਚਲ ਰਹੇ ਗਰਮੀ ਦੇ ਸੀਜਣ ਦੋਰਾਨ ਆਮ ਲੋਕਾਂ ਲਈ ਵੀ ਬਿਜਲੀ ਦਾ ਸਰਕਾਰ ਕੋਲ ਪੂਰਨ ਪ੍ਰਬੰਧ ਹੈ। ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਕਿ ਹਲਕੇ ਅੰਦਰ ਚਾਲੂ ਹੋਣ ਜਾ ਰਹੇ ਪਸ਼ੂ ਹਸਪਤਾਲ ਅਤੇ ਕਾਲਜ ਦਾ ਸਭ ਤੋ ਵਧੇਰੇ ਫਾਇਦਾ ਪਸ਼ੂ ਪਾਲਕਾਂ ਨੂੰ ਹੋਵੇਗਾ ਜੋ ਅਪਣੇ ਪਸ਼ੂਆਂ ਦੀਆ ਹਰੇਕ ਛੋਟੀ/ਵੱਡੀ ਬਿਮਾਰੀ ਲਈ ਲੁਧਿਆਣਾ ਵਿਖੇ ਜਾਂਦੇ ਸਨ ਹੁਣ ਅਜਿਹੇ ਪਾਲਕਾਂ ਨੂੰ ਅੱਵਲ ਦਰਜੇ ਦੇ ਮਾਹਿਰ ਡਾਕਟਰ ਉਕਤ ਹਸਪਤਾਲ ਅੰਦਰ ਮਿਲਣਗੇ।
ਕੈਬਨਿਟ ਮੰਤਰੀ ਕਾਂਗੜ ਅਤੇ ਬਲਵੀਰ ਸਿੰਘ ਸਿੱਧੂ ਪਸ਼ੂ ਪਾਲਣ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਬਣਨ ਜਾ ਰਹੀ ਉਕਤ ਬਹੁ ਮੰਜਲੀ ਇਮਾਰਤ ਸਬੰਧੀ ਜਿੱਥੇ ਕਈ ਪ੍ਰਕਾਰ ਦੀਆ ਵਿਚਾਰਾਂ ਸਾਝੀਆ ਕੀਤੀਆ, ਉਥੇ ਪਸ਼ੂ ਪਾਲਣ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਹਸਪਤਾਲ ਅੰਦਰ ਮਿਲਣ ਵਾਲੀਆ ਸਹੂਲਤਾਂ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆ, ਕਰਮਜੀਤ ਸਿੰਘ ਖਾਲਸਾ, ਰਾਕੇਸ਼ ਸਹਾਰਾ, ਸੰਜੀਵ ਟੀਨਾ ਢੀਗਰਾਂ, ਕਮਲ ਕਾਂਤ, ਰਾਜੇਸ਼ ਗਰਗ, ਰਾਕੇਸ਼ ਗਰਗ, ਨਰੇਸ਼ ਸਿਉਪਾਲ, ਬੂਟਾ ਸਿੰਘ, ਵਿਭਾਗ ਜੇ.ਵਜਰਲਿੰਗਮ, ਕਾਰਜਕਾਰੀ ਇੰਜਨੀਅਰ ਇੰਦਰਜੀਤ ਸਿੰਘ, ਐਸ.ਡੀ.ਓ ਹਰਕੇਸ਼ ਚੰਦ ਸ਼ਰਮਾ, ਸੁਖਜੀਤ ਸਿੰਘ ਲਾਲੀ ਕਾਂਗੜ ਵੀ ਹਾਜਰ ਸਨ।