ਕੈਬਨਿਟ ਮੰਤਰੀਆਂ ਸਿੱਧੂ ਅਤੇ ਕਾਂਗੜ ਨੇ ਰਾਮਪੁਰਾ ਦੇ ਬਹੁ ਕਰੋੜੀ ਪ੍ਰਾਜੈਕਟ ਦਾ ਕੀਤਾ ਨਿਰੀਖਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਵਿਚ ਬਿਨਾਂ ਲਾਇਸੰਸ ਦੇ ਹੁਣ ਪਸ਼ੂ ਖ਼ੁਰਾਕ ਨਹੀਂ ਵਿਕ ਸਕੇਗੀ: ਪਸ਼ੂ ਪਾਲਣ ਮੰਤਰੀ

Balbir Singh Sidhu and Gurpreet Singh Kangar

ਸੂਬੇ ਦੇ ਤਾਪ ਘਰਾਂ 'ਚ ਕੋਲੇ ਦੀ ਕੋਈ ਕਮੀ ਨਹੀਂ: ਬਿਜਲੀ ਮੰਤਰੀ

ਰਾਮਪੁਰਾ (ਬਠਿੰਡਾ), 7 ਜੂਨ (ਲੁਭਾਸ਼ ਸਿੰਗਲਾ/ਕੁਲਜੀਤ ਢੀਗਰਾਂ/ਮੱਖਣ ਬੁੱਟਰ/ਗੁਰਪ੍ਰੀਤ ਸਿੰਘ): ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਰਾਮਪੁਰਾ ਫੂਲ ਵਿਖੇ ਗੁਰੂ ਅੰਗਦ ਦੇਵ ਪਸ਼ੂ ਵਿਗਿਆਨ ਯੂਨੀਵਰਸਟੀ ਅਧੀਨਲੇ ਬਹੁ ਕਰੋੜੀ ਪ੍ਰਾਜੈਕਟ ਪਸ਼ੂ ਹਸਪਤਾਲ ਐਂਡ ਕਾਲਜ ਦਾ ਨਿਰੀਖਣ ਕਰ ਕੇ ਪ੍ਰਾਜੈਕਟ ਦੇ Îਨਿਰਮਾਣ ਵਿਚ ਤੇਜ਼ੀ ਲਿਆਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਪੰਜ ਕਰੋੜ ਰੁਪਏ ਦਾ ਚੈੱਕ ਭੇਂਟ ਕਰਦਿਆਂ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਵੀ ਕੀਤਾ। 

ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਸਿਆ ਕਿ ਸੂਬੇ ਦੇ ਤਾਪ ਘਰਾਂ 'ਚ ਕੋਲੇ ਸਬੰਧੀ ਕੋਈ ਕਮੀ ਨਹੀਂ ਹੈ ਜਦਕਿ ਪੰਜਾਬ ਸਰਕਾਰ ਆਉਂਦੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਲੋੜੀਂਦੀ ਬਿਜਲੀ ਦੇਵੇਗੀ।