12 ਸਾਲ ਦੇ ਬੱਚੇ ਨੇ ਚਮਕਾਇਆ ਆਪਣੇ ਪਿੰਡ ਦਾ ਨਾਮ, ਜਿੱਤਿਆ ‘ਰਾਈਜ਼ਿੰਗ ਸਟਾਰ ਸੀਜ਼ਨ-3’ ਦਾ ਖਿਤਾਬ

ਏਜੰਸੀ

ਖ਼ਬਰਾਂ, ਪੰਜਾਬ

10 ਲੱਖ ਰੁਪਏ ਇਨਾਮ ਦੀ ਰਕਮ ਕੀਤੀ ਹਾਸਲ

Aftab Singh Shine Name Of His Village

ਫਰੀਦਕੋਟ- ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਕੇ ਆਉਂਦੇ ਹਨ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਅਜਿਹਾ ਹੀ ਕੁੱਝ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ ਰਹਿਣ ਵਾਲੇ ਆਫਤਾਬ ਨੇ ਕਰ ਦਿਖਾਇਆ ਹੈ।

ਦਰਅਸਲ 3 ਮਹੀਨੇ ਪਹਿਲਾਂ ਚੱਲੇ ਸੰਗੀਤ ਦੇ ਸਫਰ ਮਗਰੋਂ ਸ਼ਨੀਵਾਰ ਨੂੰ ਪ੍ਰਸਾਰਿਤ ਹੋਏ  ‘ਰਾਈਜ਼ਿੰਗ ਸਟਾਰ ਸੀਜ਼ਨ-3’ ਦੇ ਗਰੈਂਡ ਫਿਨਾਲੇ ਚ ਆਫਤਾਬ ਨੇ ਜਿੱਤ ਹਾਸਲ ਕੀਤੀ ਹੈ। 12 ਸਾਲ ਦੇ ਆਫਤਾਬ ਨੂੰ 10 ਲੱਖ ਰੁਪਏ ਇਨਾਮ ਦੀ ਰਕਮ ਅਤੇ ‘ਰਾਈਜ਼ਿੰਗ ਸਟਾਰ ਸੀਜ਼ਨ-3’ ਗਰੈਂਡ ਫਿਨਾਲੇ ਦਾ ਖਿਤਾਬ ਹਾਸਲ ਹੋਇਆ ਹੈ।

ਇਸ ਜਿੱਤ ਨੂੰ ਹਾਸਲ ਕਰਨ ਤੋਂ ਬਾਅਦ ਆਫਤਾਬ ਨੇ ਪੰਜਾਬ ਦਾ ਨਹੀਂ ਸਗੋਂ ਆਪਣੇ ਪਿੰਡ ਦਾ ਨਾਮ ਵੀ ਦੁਨੀਆ ਦੇ ਨਕਸ਼ੇ ਤੇ ਪਹੁੰਚਾ ਦਿੱਤਾ ਹੈ। ਦੱਸ ਦਈਏ ਕਿ ਸ਼ੋਅ ਦੇ ਫਿਨਾਲੇ ਚ ਕੁੱਲ 4 ਫਾਈਨਲਿਸਟ ਪਹੁੰਚੇ ਸਨ। ਆਫਤਾਬ ਲਈ ਪ੍ਰਸ਼ੰਸ਼ਕਾਂ ਨੇ ਕੁੱਲ 90 ਫੀਸਦੀ ਵੋਟਿੰਗ ਕੀਤੀ ਸੀ।