ਦੁਨੀਆਂ ਦਾ ਪਹਿਲਾ ਨੋਟ ਜਿਸਨੇ ਜਿੱਤਿਆ Bank Note of the Year ਦਾ ਖਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਨੋਟ ਉੱਤੇ ਵਾਇਲਾ ਡੇਸਮਾਂਡ ਦੀ ਤਸਵੀਰ ਛਪੀ ਹੈ

The world's first note that won the title of Bank of the Year award

ਨਵੀਂ ਦਿੱਲੀ: ਆਰਬੀਆਈ ਨੇ ਹਾਲ ਹੀ ਵਿਚ 20 ਰੁਪਏ ਦੇ ਨਵੇਂ ਨੋਟ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤੋਂ ਪਹਿਲੇ ਬੀਤੇ ਸਾਲਾਂ ਵਿਚ ਹੀ 200, 50 ਅਤੇ 10 ਰੁਪਏ ਦੇ ਨਵੇਂ ਨੋਟ ਮਾਰਕਿਟ ਵਿਚ ਆਏ। ਨੋਟਾਂ ਦੀ ਚਰਚਾ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਜੋਰਾਂ ਉੱਤੇ ਹੈ। ਹਾਲ ਹੀ ਵਿਚ ਕਨੇਡਾ ਦੇ ਇੱਕ ਨੋਟ ਨੂੰ Bank Note of the Year Award 2018 ਮਿਲਿਆ ਹੈ। ਇਹ ਦੁਨੀਆ ਦਾ ਪਹਿਲਾ ਵਰਟੀਕਲ ਨੋਟ ਵੀ ਹੈ।

ਇੰਟਰਨੈਸ਼ਨਲ ਬੈਂਕ ਨੋਟ ਸੁਸਾਇਟੀ (International Bank Note Society) ਨੇ ਇਸਦੀ ਘੋਸ਼ਣਾ ਕੀਤੀ ਹੈ। ਆਪਣੇ ਸਭ ਤੋਂ ਚੰਗੇ ਡਿਜ਼ਾਇਨ ਦੇ ਕਾਰਨ ਇਸ ਨੋਟ ਨੇ ਸਾਲ 2018 ਦੇ ਬੈਸਟ ਨੋਟ ਦਾ ਖਿਤਾਬ ਜਿੱਤਿਆ ਹੈ। ਇਸ ਮੁਕਾਬਲੇ ਵਿਚ ਸਵਿਟਜਰਲੈਂਡ, ਨਾਰਵੇ ਅਤੇ ਰਸ਼ੀਆ ਵਰਗੇ 15 ਦੇਸ਼ਾਂ ਦੇ ਨੋਟ ਸ਼ਾਮਲ ਸਨ ਪਰ ਸਾਰਿਆ ਨੂੰ ਪਿੱਛੇ ਛੱਡ ਕਨੇਡਾ ਦਾ ਇਹ  $ 10 bill ਪਹਿਲੇ ਨੰਬਰ 'ਤੇ ਰਿਹਾ। ਇਸ ਨੋਟ ਉੱਤੇ ਸਾਮਾਜਕ ਕਰਮਚਾਰੀ ਵਾਇਲਾ ਡੇਸਮਾਂਡ (Viola Desmond)  ਦੀ ਤਸਵੀਰ ਛਪੀ ਹੈ।

ਇਹ ਕਨੇਡਾ ਵਿਚ ਨਸਲੀ ਸਮਾਨਤਾ ਲਈ ਲੜਨ ਵਾਲੀ ਕਰਮਚਾਰੀਆਂ ਵਿੱਚੋਂ ਇੱਕ ਹੈ ਦੱਸ ਦਈਏ ਕਿ ਡੇਸਮਾਂਡ ਕਨੇਡਾ ਦੀ ਅਜਿਹੀ ਪਹਿਲੀ ਔਰਤ ਹੈ ਜਿਨ੍ਹਾਂ ਦੀ ਤਸਵੀਰ ਨੂੰ ਸ਼ਾਨ ਨਾਲ ਨੋਟ ਉੱਤੇ ਛਾਪਿਆ ਗਿਆ ਹੈ। 10 ਡਾਲਰ ਦਾ ਇਹ ਨੋਟ ਬੈਂਗਨੀ ਰੰਗ ਦਾ ਹੈ ਅਤੇ ਇਸਨੂੰ ਨਵੰਬਰ 2018 ਵਿਚ ਲਾਂਚ ਕੀਤਾ ਗਿਆ ਸੀ। ਨੋਟ ਦੇ ਪਿਛਲੇ ਹਿੱਸੇ ਉੱਤੇ ਕਨੇਡਾ ਦੇ ਮਨੁੱਖੀ ਅਧਿਕਾਰਾਂ ਦੇ ਅਜਾਇਬ ਘਰ ਦੀ ਤਸਵੀਰ ਛਪੀ ਹੈ।