ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦਲੇਰ ਦਾਦੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ-ਬੀਮਾਰੀ ਇਰਾਦਿਆਂ ਤੋਂ ਵੱਡੀ ਨਹੀਂ

Bishan Kaur

ਹੁਸ਼ਿਆਰਪੁਰ( Hoshiarpur) : ਕੋਰੋਨਾ( Corona ) ਨੂੰ ਲੈ ਕੇ ਦੇਸ਼ ਵਿਚ ਹਹੰਕਾਰ ਮਚਿਆ ਹੋਇਆ ਹੈ। ਮਰੀਜ਼ਾਂ ਨੂੰ ਹਸਪਤਾਲਾਂ( Hospitals) ਵਿੱਚ ਜਗ੍ਹਾ ਨਹੀਂ ਲੱਭ ਰਹੀ ਹਸਪਤਾਲਾਂ( Hospitals) ਵਿਚ ਆਕਸੀਜਨ ਦੀ ਘਾਟ ਹੈ। ਅਜਿਹੀ ਸਥਿਤੀ ਵਿਚ ਰਾਹਤ ਦੀ ਖ਼ਬਰ ਆਈ, ਜਿਸ ਨੂੰ ਦੇਖ ਕੇ ਲੋਕਾਂ ਦਾ ਹੌਸਲਾ ਜ਼ਰੂਰ ਵਧੇਗਾ।

ਦਰਅਸਲ, ਹੁਸ਼ਿਆਰਪੁਰ( Hoshiarpur) ਦੀਆਂ 104 ਸਾਲ ਅਤੇ 100 ਸਾਲ ਦੀਆਂ ਦੋ ਬਜ਼ੁਰਗ ਔਰਤਾਂ ਨੇ ਦ੍ਰਿੜਤਾ, ਦਲੇਰੀ ਅਤੇ ਖੁਰਾਕ ਵਿਵਹਾਰ ਨਾਲ ਨਾ ਸਿਰਫ ਕੋਰੋਨਾ ਨੂੰ ਹਰਾਇਆ ਬਲਕਿ ਲੋਕਾਂ ਨੂੰ ਸਕਾਰਾਤਮਕ ਰਹਿਣ ਦਾ ਸੰਦੇਸ਼ ਵੀ ਦੇ ਰਹੀ ਹੈ। 

104 ਸਾਲਾ ਬੀਬੀ ਬਿਸ਼ਨ ਕੌਰ ਜੋ ਕਿ ਪਿੰਡ ਮਸਿਤਪਾਲਕੋਟ ਦੀ ਰਹਿਣ ਵਾਲੀ ਹੈ। ਬੀਬੀ ਬਿਸ਼ਨ ਕੌਰ ਦਸੰਬਰ 2020 ਵਿਚ ਕੋਰੋਨਾ ਦੀ ਲਪੇਟ ਵਿਚ ਆ ਗਈ ਸੀ ਜਦੋਂ ਉਸ ਦਾ ਰਿਟਾਇਰਡ ਫੌਜੀ  ਮੁੰਡਾ ਮਲਕੀਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਜਲੰਧਰ ਦੇ ਇਕ ਹਸਪਤਾਲ ਵਿਚ ਭਰਤੀ ਸੀ, ਜਿਥੇ ਉਸ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਈ।

 

 ਇਹ ਵੀ ਪੜ੍ਹੋਸੰਪਾਦਕੀ: ਟੋਹਾਣਾ (ਹਰਿਆਣੇ) ਦੇ ਕਿਸਾਨਾਂ ਦੇ ਏਕੇ ਅੱਗੇ ਸਰਕਾਰ ਦੀ ਹਾਰ ਦਾ ਸਬਕ

 

ਮੁੰਡੇ ਦੀ ਦੇਖਭਾਲ ਕਰਨ ਲਈ ਬੀਬੀ ਬਿਸ਼ਨ ਕੌਰ  ਉਸ ਨਾਲ ਹਸਪਤਾਲ ਰਹਿੰਦੀ ਸੀ ਜਿਥੇ ਉਹ ਵੀ ਕੋਰੋਨਾ ਦੀ ਚਪੇਟ ਵਿਚ ਆ ਗਈ। ਪੋਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਦਾਦੀ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

 

 ਇਹ ਵੀ ਪੜ੍ਹੋ: ਅੱਜ ਦੇ ਦਿਨ ਆਕਾਸ਼ਵਾਣੀ ਤੋਂ ਸ਼ੂਰੂ ਹੋਇਆ ਸੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਨ

ਦਾਦੀ ਨੇ 9 ਦਿਨਾਂ ਵਿਚ ਕੋਰੋਨਾ ਨੂੰ ਮਾਤ ਦੇ ਦਿੱਤੀ ਅਤੇ ਵਾਪਸ ਘਰ ਪਰਤੀ। ਉਸਨੂੰ ਸਿਹਤ ਵਿਭਾਗ ਤੋਂ ਫਤਹਿ ਕਿੱਟ ਵੀ ਨਹੀਂ ਮਿਲੀ। ਬਿਸ਼ਨ ਕੌਰ ਨੇ ਕਿਹਾ ਕਿ ਜਦੋਂ ਕੋਰੋਨਾ ਰਿਪੋਰਟ ਸਕਾਰਾਤਮਕ ਆਉਂਦੀ ਹੈ ਤਾਂ ਨਕਾਰਾਤਮਕ ਨਾ ਸੋਚੋ, ਸਕਾਰਾਤਮਕ ਰਹੋ।