ਨਸ਼ਾ ਤਸਕਰਾਂ ਨੂੰ ਨਹੀਂ ਬਖ਼ਸਾਗੇ: ਐਸ.ਐਸ.ਪੀ ਗੁਰਪ੍ਰੀਤ ਸਿੰਘ ਤੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ: ਪਿਛਲੇ ਦਿਨੀ ਮੋਗਾ ਦੇ ਨਵੇਂ ਬਣੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਤੂਰ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਹੁਣ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। 

gurpreet singh toor

ਮੋਗਾ: ਪਿਛਲੇ ਦਿਨੀ ਮੋਗਾ ਦੇ ਨਵੇਂ ਬਣੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਤੂਰ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਹੁਣ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।  ਉਹਨਾਂ ਨੇ ਕਿਹਾ ਕਿ ਸੂਬੇ ਵਿਚ ਨਸ਼ਾ ਫੈਲਾਉਣ ਵਾਲੇ ਤਸਕਰਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਨਸ਼ੇ ਦੀ ਦਲਦਲ ਵਿਚ ਫਸੀ ਪੰਜਾਬ ਦੀ ਜਵਾਨੀ ਨੂੰ ਬਾਹਰ ਕੱਢਣ ਲਈ ਵੀ ਆਮ ਜਨਤਾ ਨੂੰ ਪ੍ਰੇਰਿਤ ਕੀਤਾ ਹੈ। 

ਉਹਨਾਂ ਨੇ ਪਿੰਡਾਂ ਵਿਚ ਚਲਾਏ ਗਏ ਨਸ਼ਾ ਰੋਕੂ ਅਭਿਆਨ ਦੀ ਸਲਾਘਾ ਕਰਦਿਆਂ ਹੋਇਆ ਕਿਹਾ ਹੈ ਕਿ ਇਸੇ ਤਰਾਂ ਹੀ ਇਸ ਲੜੀ ਤਹਿਤ ਲਗੇ ਰਹੋ ਤਾ ਜੋ ਛੇਤੀ ਤੋਂ ਛੇਤੀ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋ ਕਢਿਆ ਜਾਵੇ। ਅਹੁਦਾ ਸੰਭਾਲਣ ਉਪਰੰਤ ਉਹਨਾਂ ਨੇ ਇਹ ਵੀ ਕਿਹਾ ਕਿ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ ਪੰਜਾਬ, ਸੁਰੇਸ਼ ਅਰੋੜਾ ਨਸ਼ਾ ਤਸਕਰੀ ਨੂੰ ਲੈ ਕੇ ਗੰਭੀਰ ਹਨ , ਅਤੇ ਉਹ ਹਰ ਹਾਲ 'ਚ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਹਨ। 

ਕਿਉਂਕਿ ਨਸ਼ੇ ਦੇ ਸੁਦਾਗਰਾਂ ਨੇ ਆਪਣੇ ਲਾਲਚੀ ਹਿੱਤਾਂ ਦੇ ਲਈ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ  ਨਸ਼ੇ ਦੇ ਸੁਦਾਗਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ, ਉਹਨਾਂ ਨੂੰ ਸਖ਼ਤ ਦਿਤੀ ਜਾਵੇਗੀ। ਨਾਲ ਹੀ ਉਹਨਾਂ ਨੇ ਸੂਬੇ ਦੇ ਆਮ ਲੋਕਾਂ ਨੂੰ ਸੂਬੇ ਵਿਚ ਅਮਨ, ਕਾਨੂੰਨ ਅਤੇ ਆਪਸੀ ਏਕਤਾ ਬਣਾਈ ਰੱਖਣ ਦਾ ਸੰਦੇਸ਼ ਵੀ ਦਿੱਤਾ ਹੈ। 

ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿਚੋਂ ਕਢਣ ਦੇ ਲਈ ਉਹ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੁੰਦੇ ਹਨ ,ਉਹਨਾਂ ਨੇ ਇਹ ਵੀ ਕਿਹਾ ਹੈ ਕਿ  ਜੇਕਰ ਕੋਈ ਵੀ ਨੌਜਵਾਨ ਨਸ਼ੇ ਨਾਲ ਪੀੜਤ ਹੈ ਤੇ ਉਹ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਨੌਜਵਾਨ ਸਾਡੇ ਨਾਲ ਸੰਪਰਕ ਕਰੇ ਅਸੀਂ ਖੁਦ ਉਸ ਨੂੰ ਹਸਪਤਾਲ `ਚ ਭਰਤੀ ਕਰਵਾ ਕੇ ਉਸ ਦੀ ਮਦਦ ਉਹਨਾਂ ਨੇ ਕਰਾਂਗੇ। 

ਦਸ ਦੇਈਏ ਕਿ ਉਹਨਾਂ ਨੂੰ ਇਸ ਸਬੰਧੀ ਕਾਫੀ ਤਜ਼ਰਬਾ ਹੈ ਤੇ ਉਹ ਪਹਿਲਾ ਵੀ ਕਈ ਨੌਜਵਾਨਾਂ ਨੂੰ ਇਸ ਦਲਦਲ ਵਿਚੋਂ ਕਢ ਚੁਕੇ ਹਨ। ਤੁਹਾਨੂੰ ਦਸ ਦੇਈਏ ਕਿ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਕੋਲ ਪੁਲਿਸ ਦੇ ਨਾਲ ਨਾਲ ਸਾਹਿਤਕ ਤਜ਼ਰਬਾ ਵੀ ਹੈ.ਕਿਹਾ ਜਾ ਰਿਹਾ ਹੈ ਕਿ  ਤੂਰ ਨੇ ਨਸ਼ਿਆਂ ਤੋਂ ਪੀੜਤ ਲੋਕਾਂ ਦੇ ਨਾਲ ਆਪਣੇ ਗਿਆਨ ਦੇ ਅਧਾਰ 'ਤੇ ਇੱਕ ਕਿਤਾਬ ਲਿਖੀ ਹੈ।