ਮਲੋਟ : ਇਥੇ ਇਕ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਲੋਟ-ਸ਼ੇਖੂ ਰੋਡ 'ਤੇ ਇਕ ਫਰਨੀਚਰ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਦੁਕਾਨ ਦੇ ਫਾਹਾ ਲੈ ਕੇ ਆਤਮ ਹਤਿਅ ਕਰ ਲਈ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਮੀਂਹ ਨੇ 23 ਸਾਲਾਂ ਦਾ ਰੀਕਾਰਡ ਤੋੜਿਆ, ਦਰੱਖਤ ਡਿੱਗੇ ਅਤੇ ਅੰਡਰਪਾਸ ਡੁੱਬੇ
ਮ੍ਰਿਤਕ ਦੀ ਪਛਾਣ ਵਿਜੈ ਪੁੱਤਰ ਦੇਸ ਰਾਜ ਵਾਸੀ ਅਮਰਪੁਰਾ ਬਠਿੰਡਾ ਵਜੋਂ ਹੋਈ ਹੈ। ਆਤਮ ਹਤਿਆ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਵਿਜੈ ਸ਼ੇਖੂ ਰੋਡ 'ਤੇ ਇਕ ਫਰਨੀਚਰ ਦਾ ਸਮਾਨ ਬਣਾਉਣ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਅਤੇ ਕੱਲ ਸ਼ੁਕਰਵਾਰ ਨੂੰ ਉਹ ਘਰ ਦੀ ਜਾਣ ਦੀ ਬਜਾਏ ਦੁਕਾਨ 'ਤੇ ਹੀ ਰੁਕ ਗਿਆ।
ਇਹ ਵੀ ਪੜ੍ਹੋ: ਇਕਲੌਤੇ ਪੁੱਤ ਦੀ ਮੌਤ ਮਗਰੋਂ ਪ੍ਰਵਾਰ ਨੇ ਲਗਾਇਆ ਧਰਨਾ, ਭੁੱਬਾਂ ਮਾਰ ਰੋਂਦੀ ਮਾਂ ਮੰਗ ਰਹੀ ਇਨਸਾਫ਼
ਅਗਲੇ ਦਿਨ ਸਵੇਰੇ ਜਦੋਂ ਦੁਕਾਨ ਖੋਲ੍ਹੀ ਗਈ ਤਾਂ ਅੰਦਰ ਉਕਤ ਵਿਅਕਤੀ ਵਲੋਂ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਮੌਕੇ 'ਤੇ ਥਾਣਾ ਸਿਟੀ ਪੁਲਿਸ ਵਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮਾਂ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੀ ਮੌਤ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਤੇ ਉਹ ਕਿਸੇ ਵਿਰੁਧ ਵੀ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ। ਪੁਲਿਸ ਵਲੋਂ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ।