ਧਰਮਸੋਤ ਨੇ ਪਾਵਰਕਾਮ ਗਰਿੱਡ ਵਿਖੇ ਲਗਾਏ ਪੌਦੇ
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਨਾਭਾ ਹਲਕੇ ਦੇ ਪਾਵਰਕਾਮ ਵਿਭਾਗ ਅਧੀਨ ਪੈਂਦੇ ਕੁੱਲ 16 ਬਿਜਲੀ ਗਰਿੱਡਾਂ ਵਿੱਚ 1600 ਪੌਦੇ ਲਗਾਏ.............
ਨਾਭਾ : ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਨਾਭਾ ਹਲਕੇ ਦੇ ਪਾਵਰਕਾਮ ਵਿਭਾਗ ਅਧੀਨ ਪੈਂਦੇ ਕੁੱਲ 16 ਬਿਜਲੀ ਗਰਿੱਡਾਂ ਵਿੱਚ 1600 ਪੌਦੇ ਲਗਾਏ ਜਾ ਰਹੇ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਇਥੇ ਪਟਿਆਲਾ ਗੇਟ ਦੇ ਮੇਨ ਗਰਿੱਡ ਵਿਚ ਪੌਦੇ ਲਾ ਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ।
ਮੰਤਰੀ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜੰਗਲਾਤ ਵਿਭਾਗ ਵਲੋਂ ਸੂਬੇ ਵਿੱਚ ਲੱਖਾਂ ਬੂਟੇ ਵੰਡੇ ਜਾ ਰਹੇ ਹਨ ਜਿਸ ਤਹਿਤ ਹਰ ਘਰ ਹਰਿਆਲੀ ਫੈਲਾਈ ਜਾਵੇਗੀ ਤਾਂ ਜੋ ਸਾਰਿਆਂ ਨੂੰ ਸਾਹ ਲੈਣ ਲਈ ਸਾਫ ਸੁਥਰਾ ਵਾਤਾਵਰਨ ਮਿਲ ਸਕੇ
ਅਤੇ ਘੱਟ ਰਹੀ ਆਕਸੀਜਨ ਦੀ ਮਾਤਰਾ ਨੂੰ ਪੂਰਾ ਕੀਤਾ ਜਾ ਸਕੇ। ਪਾਵਰਕਾਮ ਨਾਭਾ ਦੇ ਐਕਸੀਅਨ ਗੁਰਮੁਖ ਸਿੰਘ ਮੁਤਾਬਿਕ ਇਲਾਕੇ ਦੇ ਕੁਲ 16 ਬਿਜਲੀ ਗਰਿੱਡਾਂ ਵਿੱਚ ਪ੍ਰਤੀ ਗਰਿੱਡ 100 ਪੌਦੇ ਦੇ ਹਿਸਾਬ ਨਾਲ ਕੁੱਲ 1600 ਛਾਂਦਾਰ ਤੇ ਫਲਦਾਰ ਪੌਦੇ ਲਗਾਏ ਜਾ ਰਹੇ ਹਨ। ਜੰਗਲਾਤ ਵਿਭਾਗ ਦਾ ਇਹ ਸ਼ਲਾਘਾਯੋਗ ਕਦਮ ਹੈ। ਗਰਿੱਡਾਂ ਅੰਦਰ ਤਾਪਮਾਨ ਕਾਫੀ ਵੱਧ ਜਾਂਦਾ ਹੈ ਤੇ ਬੂਟੇ ਲਗਾਉਣ ਨਾਲ ਤਾਪਮਾਨ ਵਿੱਚ ਕਮੀ ਆਵੇਗੀ । ਇਸ ਮੌਕੇ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਪੀਏ ਚਰਨਜੀਤ ਬਾਤਿਸ਼, ਵਾਤਾਵਰਨ ਪ੍ਰੇਮੀ ਗੋਪਾਲਜੀਤ ਨੋਹਰਾ ਤੇ ਪਾਵਰਕਾਮ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।