ਧਰਮਸੋਤ ਨੇ ਕੀਤੀ ਰਾਹੁਲ ਗਾਂਧੀ ਦੇ ਭਾਸ਼ਨ ਦੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਅੱਜ ਸੰਸਦ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਵੱਖ-ਵੱਖ ਮੁੱਦਿਆਂ...........

Sadhu Singh Dharamsot

ਚੰਡੀਗੜ : ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਅੱਜ ਸੰਸਦ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀਆਂ ਸਿਆਸੀ ਟਕੋਰਾਂ ਵਾਲੇ ਭਾਸ਼ਣ ਦੀ ਸ਼ਲਾਘਾ ਕੀਤੀ ਹੈ? ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਲੋਂ ਜਿਸ ਢੰਗ ਨਾਲ ਇਕ ਪ੍ਰੋੜ ਤੇ ਤਜ਼ਰਬੇਕਾਰ ਨੇਤਾ ਵਾਂਗ ਸੰਸਦ ਚ ਭਾਜਪਾ ਨੂੰ ਘੇਰਿਆ, ਉਹ ਕਾਬਲੇ ਤਾਰੀਫ ਹੈ। ਸ. ਧਰਮਸੋਤ ਨੇ ਸ੍ਰੀ ਰਾਹੁਲ ਗਾਂਧੀ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਜੁਮਲੇਬਾਜ ਦੱਸੇ ਜਾਣ ਦੀ ਵੀ ਪਰੋੜਤਾ ਕੀਤੀ ਤੇ ਆਖਿਆ ਹੈ ਕਿ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਕੋਰਾ ਝੂਠ ਬੋਲ ਕਿ ਪ੍ਰਧਾਨ ਮੰਤਰੀ ਦੀ

ਗੱਦੀ ਹਥਿਆਈ ਹੈ ਅਤੇ ਦੇਸ਼ ਦੇ ਅੰਨਦਾਤਾ ਦੀ ਆਮਦਨ ਦੁਗੱਣੀ ਕਰਨੀ  ਤੇ ਦੋ ਕਰੋੜ ਨੌਜਵਾਨਾਂ ਨੂੰ ਹਰ ਵਰ੍ਹੇ ਰੁਜ਼ਗਾਰ ਦੇਣ ਦੇ ਵਾਅਦੇ ਕਰ ਕੇ ਉਨਾਂ ਤੇ ਖ਼ਰੇ ਉਤਰਨ ਦੀ ਬਜਾਏ ਮੋਦੀ ਨੇ ਉਨਾਂ ਦੀਆਂ ਭਾਵਨਾਂਵਾਂ ਨਾਲ ਖਿਲਵਾੜ ਕੀਤਾ ਹੈ, ਜਿਸ ਨੂੰ ਰਾਹੁਲ ਗਾਂਧੀ ਵਲੋਂ ਬਾਖੂਬੀ ਨਾਲ ਸੰਸਦ ਚ ਪੇਸ਼ ਕੀਤਾ ਗਿਆ। ਉਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਸਹੀ ਕਿਹਾ ਸੀ ਕਿ ਜੇਕਰ ਉਨਾਂ ਨੂੰ ਸੰਸਦ 'ਚ ਬੋਲਣ ਦਾ ਮੌਕਾ ਦਿਤਾ ਗਿਆ ਤਾਂ ਉਹ ਅਪਣੀ ਕਾਬਲੀਅਤ ਦੱਸ ਦੇਣਗੇ,

ਜਿਸ ਨੂੰ ਅੱਜ ਉਨਾਂ ਸੱਚ ਕਰ ਵਿਖਾਇਆ।  ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚੰਡੀਗੜ ਨੂੰ ਸਿਰਫ ਪੰਜਾਬ ਦੀ ਰਾਜਧਾਨੀ ਬਣਾਏ ਜਾਣ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਕੀਤੀ ਗਈ ਅਪੀਲ ਦੀ ਵੀ ਖੁੱਲ ਕੇ ਵਕਾਲਤ ਕੀਤੀ ਤੇ ਕਿਹਾ ਹੈ ਕਿ ਚੰਡੀਗੜ ਉੱਤੇ ਸਿਰਫ ਪੰਜਾਬ ਦਾ ਹੱਕ ਹੈ।