20 ਸਾਲਾ ਲੜਕੀ ਨਾਲ ਕਰਦਾ ਸੀ ਕੁਕਰਮ, ਮਨਾ ਕਰਨ 'ਤੇ 11 ਸਾਲਾ ਭਰਾ ਦਾ ਕਤਲ
ਇੰਡਰਸਟੀ ਏਰੀਆ- ਏ ਵਿਚ ਰਹਿਣ ਵਾਲਾ 2 ਬੱਚਿਆਂ ਦਾ ਪਿਤਾ ਅਜ਼ਮਲ ਆਲਮ (30) ਆਪਣੇ ਆਪ ਨੂੰ ਕੁਆਰਾ ਦਸਕੇ 7 ਸਾਲ ਤੱਕ ਗੁਆਂਢ
ਲੁਧਿਆਣਾ, ਇੰਡਰਸਟੀ ਏਰੀਆ- ਏ ਵਿਚ ਰਹਿਣ ਵਾਲਾ 2 ਬੱਚਿਆਂ ਦਾ ਪਿਤਾ ਅਜ਼ਮਲ ਆਲਮ (30) ਆਪਣੇ ਆਪ ਨੂੰ ਕੁਆਰਾ ਦਸਕੇ 7 ਸਾਲ ਤੱਕ ਗੁਆਂਢ ਵਿਚ ਰਹਿਣ ਵਾਲੀ 20 ਸਾਲ ਦੀ ਮੁਟਿਆਰ ਨਾਲ ਕੁਕਰਮ ਕਰਦਾ ਰਿਹਾ। ਜਦੋਂ ਮੁਟਿਆਰ ਨੂੰ ਉਸ ਦੇ ਵਿਆਹੇ ਹੋਣ ਦਾ ਪਤਾ ਚੱਲਿਆ ਤਾਂ ਉਸ ਨੇ ਲੜਾਈ ਝਗੜਾ ਕਰਕੇ ਉਸ ਨੂੰ ਮਹੱਲੇ ਤੋਂ ਬਾਹਰ ਕੱਢਵਾ ਦਿੱਤਾ।
ਕਢਾਈ ਦਾ ਕੰਮ ਕਰਨ ਵਾਲਾ ਉਕਤ ਦੋਸ਼ੀ ਇੱਕ ਵਾਰ ਤਾਂ ਕੈਥਲ ਚਲਾ ਗਿਆ ਪਰ ਉਹ ਅਪਣੀ ਪ੍ਰੇਮਿਕਾ ਤੋਂ ਬਦਲਾ ਲੈਣ ਲਈ ਡੇਢ ਮਹੀਨੇ ਬਾਅਦ ਵਾਪਸ ਆ ਗਿਆ ਅਤੇ ਦੋਸ਼ੀ ਨੇ ਆਪਣੀ ਪ੍ਰੇਮਿਕਾ ਦੇ ਚੌਥੀ ਜਮਾਤ ਵਿੱਚ ਪੜ੍ਹਨ ਵਾਲੇ 11 ਸਾਲ ਦੇ ਭਰਾ 'ਲੱਲੂ' ਨੂੰ ਘੁਮਾਉਣ ਦੇ ਬਹਾਨੇ ਆਪਣੇ ਨਾਲ ਸਤਲੁਜ ਦਰਿਆ 'ਤੇ ਲੈ ਜਾਕੇ ਉਸ ਦੀ ਹੱਤਿਆ ਕਰ ਦਿੱਤੀ। ਹੱਤਿਆ ਦੇ 9 ਦਿਨ ਬਾਅਦ 4 ਅਗਸਤ ਨੂੰ 'ਲੱਲੂ' ਦੇ ਪਿਤਾ 'ਕੁੰਨੇ ਲਾਲ' ਦੇ ਮੋਬਾਇਲ ਉੱਤੇ ਫੋਨ ਕਰਕੇ 2 ਲੱਖ ਰੁਪਏ ਫਿਰੌਤੀ ਮੰਗ ਕੇ ਉਸ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ।
ਬਾਅਦ ਵਿਚ ਏ.ਡੀ.ਸੀ.ਪੀ. ਦਿਹਾਤੀ ਗੁਰਪ੍ਰੀਤ ਸਿੰਘ ਦੀ ਸੁਪਰਵਿਜ਼ਨ ਵਿਚ ਬਣੀ ਟੀਮ ਨੇ 3 ਦਿਨ ਵਿਚ ਕੇਸ ਹੱਲ ਕਰਕੇ ਹਤਿਆਰੇ ਅਜ਼ਮਲ ਨੂੰ ਦਿਲੀ ਕੋਲੋਂ ਦਬੋਚ ਲਿਆ। 13 ਦਿਨ ਗੁਜ਼ਰ ਜਾਣ 'ਤੇ ਹੁਣ ਪੁਲਿਸ ਉਸ ਦੀ ਨਿਸ਼ਾਨਦੇਹੀ 'ਤੇ ਲੱਲੂ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਵਿਚ ਜੁਟੀ ਹੈ। ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਅਤੇ ਏ.ਸੀ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਗਭਗ 3 ਵਜੇ 'ਲੱਲੂ' ਦੇ ਪਿਤਾ ਨੇ ਸ਼ਿਕਾਇਤ ਦਿਤੀ ਸੀ ਕਿ ਉਸ ਦਾ ਪੁੱਤਰ ਘਰ ਦੇ ਬਾਹਰ ਖੇਡਣ ਗਿਆ ਸੀ ਪਰ ਅਚਾਨਕ ਗਾਇਬ ਹੋ ਗਿਆ।
ਥਾਣਾ ਡਿਵੀਜਨ ਨੰ: 2 ਦੀ ਪੁਲਿਸ ਨੇ ਧਾਰਾ - 346 ਦੇ ਤਹਿਤ ਕੇਸ ਦਰਜ ਕਰ ਲਿਆ ਸੀ। ਬਾਅਦ ਵਿਚ ਲੱਲੂ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ 4 ਅਗਸਤ ਨੂੰ ਦੋਸ਼ੀ ਦਾ ਫੋਨ ਆਇਆ, ਜੋ 2 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਪਹਿਲਾਂ ਦਰਜ ਮਾਮਲੇ ਵਿਚ ਧਾਰਾ - 384 ਵੀ ਜੋੜ ਦਿੱਤੀ ਅਤੇ ਜਾਂਚ ਵਧਾਉਂਦੇ ਹੋਏ 3 ਦਿਨ ਵਿਚ ਕੇਸ ਹੱਲ ਕਰ ਲਿਆ। ਪੁਲਿਸ ਵੀਰਵਾਰ ਨੂੰ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਉੱਤੇ ਲੈ ਕੇ ਗੰਭੀਰਤਾ ਨਾਲ ਪੁੱਛਗਿਛ ਕਰੇਗੀ। ਪੁੱਛਗਿਛ ਦੇ ਦੌਰਾਨ ਅਜ਼ਮਲ ਆਲਮ ਨੇ ਦੱਸਿਆ ਕਿ 27 ਜੁਲਾਈ ਨੂੰ ਉਹ ਟ੍ਰੇਨ ਵਿਚ ਲੁਧਿਆਣਾ ਆਇਆ।
ਦੁਪਹਿਰ ਨੂੰ ਜਦੋਂ ਲੱਲੂ ਆਪਣੀ 7ਵੀ ਜਮਾਤ ਵਿਚ ਪੜ੍ਹਨ ਵਾਲੀ ਭੈਣ ਦੇ ਨਾਲ ਵਾਪਸ ਸਕੂਲ ਤੋਂ ਘਰ ਜਾ ਰਿਹਾ ਸੀ ਤਾਂ ਉਸ ਨੂੰ ਰੋਕਕੇ ਨਾਲ ਚਲਣ ਨੂੰ ਕਿਹਾ ਪਰ ਉਸ ਨੇ ਮਨਾ ਕਰ ਦਿੱਤਾ ਅਤੇ ਘਰ ਜਾਕੇ ਆਪਣੀ ਭੈਣ ਨੂੰ ਅਜ਼ਮਲ ਦੇ ਆਉਣ ਦੀ ਸੂਚਨਾ ਦਿੱਤੀ। ਬਾਅਦ ਵਿਚ ਅਜ਼ਮਲ ਉਸ ਨੂੰ ਕਿਤੇ ਘੁਮਾਉਣ ਦਾ ਲਾਲਚ ਦੇਕੇ ਆਟੋ ਵਿਚ ਬਿਠਾਕੇ ਸਤਲੁਜ ਦਰਿਆ ਉੱਤੇ ਲੈ ਗਿਆ। ਜਿੱਥੇ ਦੋਸ਼ੀ ਨੇ ਨਹਾਉਂਦੇ ਸਮੇਂ ਲੱਲੂ ਦੀ ਗਰਦਨ ਫੜਕੇ ਉਸ ਨੂੰ ਪਾਣੀ ਵਿਚ ਡੋਬਕੇ ਮਾਰ ਦਿੱਤਾ ਅਤੇ ਬਸ ਦੇ ਜ਼ਰੀਏ ਵਾਪਸ ਕੈਥਲ ਚਲਾ ਗਿਆ।
ਪੁਲਿਸ ਦੇ ਅਨੁਸਾਰ ਹਤਿਆਰੇ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਟੀਮਾਂ ਨੇ ਕੈਥਲ ਅਤੇ ਦਿੱਲੀ ਵਿਚ ਇਕੱਠੇ 15 ਜਗ੍ਹਾ ਰੇਡ ਕੀਤੀ ਪਰ ਉਹ ਹੱਥ ਨਹੀਂ ਲੱਗਿਆ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜੋ ਬੈਂਕ ਖਾਤਾ ਨੰਬਰ ਉਸ ਨੇ ਫਿਰੌਤੀ ਦੇ ਪੈਸੇ ਪਵਾਉਣ ਲਈ ਦਿੱਤਾ ਸੀ, ਜੋ ਕਿ ਲੁਧਿਆਣਾ ਦੇ ਇੱਕ ਨੌਜਵਾਨ ਦਾ ਹੈ।
ਹੱਤਿਆ ਦੇ ਇਸ ਮਾਮਲੇ ਵਿਚ ਉਸ ਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਲੱਲੂ ਦੀ ਭੈਣ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਫੋਨ ਕਰਕੇ ਗਲ ਕਰਨ ਨੂੰ ਕਹਿੰਦਾ ਸੀ ਪਰ ਉਸ ਦੇ ਮਨਾ ਕਰਨ 'ਤੇ ਉਹ ਉਸ ਦੇ ਛੋਟੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਅਸਲ ਵਿਚ ਉਸ ਦੇ ਭਰਾ ਦੀ ਹੱਤਿਆ ਕਰ ਦੇਵੇਗਾ।