ਮੁਕਤਸਰ ਦਾ ਇਹ ਡਾਕਟਰ ਗਰੀਬਾਂ ਲਈ ਬਣਿਆ ਮਸੀਹਾ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਪੂਰੇ ਪੰਜਾਬ ‘ਚ ਹੋ ਰਹੇ ਨੇ ਚਰਚੇ

Muktsar Doctor

ਮੁਕਤਸਰ ਸਾਹਿਬ: ਮੁਕਤਸਰ ਸਾਹਿਬ ਦਾ ਸਰਕਾਰੀ ਹਸਪਤਾਲ ਇਸ ਸਮੇਂ ਪੂਰੀ ਚਰਚਾ ਵਿਚ ਹੈ ਜਿਸ ਦੇ ਚਰਚਾ ਵਿਚ ਆਉਂਣ ਦਾ ਕਾਰਨ ਬਣਿਆ ਹੈ ਡਾਕਟਰ ਨਵਦੀਪ ਸਿੰਘ। ਜਿਸ ਨੇ ਜੋ ਕੰਮ ਹਸਪਤਾਲ ਵਿਚ ਕਰ ਦਿਖਾਇਆ ਉਸ ਦੀ ਸ਼ਲਾਘਾ ਤੁਸੀਂ ਵੀ ਜ਼ਰੂਰ ਕਰੋਗੇ। ਇਸ ਡਾਕਟਰ ਨੇ ਆਪਣੇ ਹੁਨਰ ਦੇ ਜ਼ਰੀਏ ਗਰੀਬ ਮਰੀਜ਼ਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਬਿਮਾਰੀ ਦਾ ਆਪਰੇਸ਼ਨ ਕਰ ਕੇ ਜਾਨ ਬਚਾਈ ਹੈ।

ਦੱਸ ਦਈਏ ਕਿ ਗਰੀਬ ਪਰਿਵਾਰਾਂ ਕੋਲ ਇਲਾਜ ਲਈ ਇੰਨੇ ਪੈਸੇ ਨਹੀਂ ਸੀ ਕਿ ਉਹ ਆਪਣਾ ਇਲਾਜ ਕਿਸੇ ਪ੍ਰਾਇਵੇਟ ਹਸਪਤਾਲ ਚੋਂ ਕਰਵਾ ਸਕਣ। ਪਰ ਡਾਕਟਰ ਨਵਦੀਪ ਸਿੰਘ ਨੇ ਇੰਨਾਂ ਗਰੀਬ ਪਰਿਵਾਰਾਂ ਦਾ ਆਪਰੇਸ਼ਨ ਕਰ ਕੇ ਇਨ੍ਹਾਂ ਨੂੰ ਇਕ ਨਵੀਂ ਸਵੇਰ ਦਿਖਾਈ ਹ। ਜਿਸ ਦੀ ਹਰ ਇਕ ਵਿਅਕਤੀ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ।

ਸਰਕਾਰੀ ਹਸਪਤਾਲ ਦੇ ਡਾਕਟਰ ਵੱਲੋਂ ਕੀਤੇ ਗਏ ਇਸ ਕੰਮ ਦੀ ਹੁਣ ਹਰ ਇਕ ਵਿਅਕਤੀ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ ਜੇ ਹਰੇਕ ਸਰਕਾਰੀ ਹਸਪਤਾਲ ਵਿਚ ਅਜਿਹੇ ਡਾਕਟਰ ਹੋਣ ਤਾਂ ਲੋਕਾਂ ਨੂੰ ਪ੍ਰਾਇਵੇਟ ਹਸਪਤਾਲਾ ਵਿਚ ਧੱਕੇ ਨਾ ਖਾਣੇ ਪੈਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।