ਇਸ ਹਸਪਤਾਲ 'ਚ ਰੋਗੀ ਨੂੰ ਦੱਸਣਾ ਹੋਵੇਗਾ ਧਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਇਸ ਪਹਿਲ ਦਾ ਉਦੇਸ਼ ਵਸੋਂ ਵਿਸ਼ੇਸ਼ 'ਚ ਰੋਗਾਂ ਦੇ ਅੰਕੜੇ ਤਿਆਰ ਕਰਨਾ ਹੈ। 

Patients Required to List Religion During Registration at Jaipur SMS hospital

ਜੈਪੁਰ : ਜੈਪੁਰ ਦੇ ਐਸ.ਐਮ.ਐਸ. ਮੈਡੀਕਲ ਕਾਲਜ ਅਤੇ ਇਸ ਨਾਲ ਸਬੰਧਤ ਹਸਪਤਾਲਾਂ 'ਚ ਇਕ ਨਵੀਂ ਵਿਵਸਥਾ ਕੀਤੀ ਗਈ ਹੈ ਜਿਸ 'ਚ ਰਜਿਸਟਰੇਸ਼ਨ ਕਰਾਉਣ ਵਾਲੇ ਰੋਗੀ ਨੂੰ ਅਪਣੇ ਧਰਮ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਉਦੇਸ਼ ਵਸੋਂ ਵਿਸ਼ੇਸ਼ 'ਚ ਰੋਗਾਂ ਦੇ ਅੰਕੜੇ ਤਿਆਰ ਕਰਨਾ ਹੈ। 

ਐਮ.ਐਮ.ਐਸ. ਹਸਪਤਾਲ ਦੇ ਸੂਪਰਡੈਂਟ ਡਾ. ਡੀ.ਐਸ. ਮੀਣਾ ਨੇ ਕਿਹਾ, ''ਇਸ 'ਚ ਨਵੀਂ ਗੱਲ ਕੋਈ ਨਹੀਂ ਹੈ। ਧਰਮ, ਲਿੰਗ, ਉਮਰ ਅਤੇ ਇਲਾਕੇ ਵਰਗੀ ਇਸ ਜਾਣਕਾਰੀ ਨਾਲ ਇਲਾਜ ਦੇ ਖੇਤਰ 'ਚ ਖੋਜ ਆਦਿ ਲਈ ਅੰਕੜੇ ਤਿਆਰ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਕਿਸੇ ਵਸੋਂ ਜਾਂ ਇਲਾਕੇ ਵਿਸ਼ੇਸ਼ 'ਚ ਜੇਕਰ ਕੋਈ ਬਿਮਾਰੀ ਜ਼ਿਆਦਾ ਹੈ ਤਾਂ ਉਸ ਨੂੰ ਪਛਾਣਨ 'ਚ ਵੀ ਆਸਾਨੀ ਰਹਿੰਦੀ ਹੈ।''

ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਟਾਮਿਨ-ਡੀ ਦੀ ਕਮੀ ਮੁਸਲਮਾਨ ਔਰਤਾਂ 'ਚ ਜ਼ਿਆਦਾ ਮਿਲਦੀ ਹੈ ਜਕਿ ਪੈਨਾਇਲ ਕੇਰਸੀਨੋਮਾ ਹਿੰਦੂਆਂ 'ਚ ਜ਼ਿਆਦਾ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਲਾਜ ਦੇ ਖੇਤਰ 'ਚ ਅਜਿਹੀ ਜਾਣਕਾਰੀ ਇਕੱਠੀ ਕਰਨਾ ਬਹੁਤ ਮਹੱਤਵਪੂਰਨ ਹੈ।