ਦਿਲਦਾਰ ਸਲਮਾਨ : 'ਦਬੰਗ 3' ਦੇ ਅਦਾਕਾਰ ਨੂੰ ਆਇਆ ਹਾਰਟ ਅਟੈਕ ਤਾਂ ਭਰ ਦਿੱਤਾ ਹਸਪਤਾਲ ਦੀ ਪੂਰਾ ਬਿੱਲ

ਏਜੰਸੀ

ਮਨੋਰੰਜਨ, ਬਾਲੀਵੁੱਡ

ਸਲਮਾਨ ਖਾਨ ਆਪਣੇ ਗ਼ੁੱਸੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੇ ਹਨ ਪਰ ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਦਾ ਦਿਲਦਾਰ ਅੰਦਾਜ਼ .....

Salman khan helped Dabangg 3 co star Dadhi Pandey

ਮੁੰਬਈ :  ਸਲਮਾਨ ਖਾਨ ਆਪਣੇ ਗ਼ੁੱਸੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੇ ਹਨ ਪਰ ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਦਾ ਦਿਲਦਾਰ ਅੰਦਾਜ਼ ਉਨ੍ਹਾਂ ਦੇ ਫੈਂਨਸ ਨੂੰ ਪਸੰਦ ਆਉਂਦਾ ਹੈ। ਸਲਮਾਨ ਖਾਨ ਕਈ ਚੈਰਟੀਬੇਲ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਇੰਨਾ ਹੀ ਨਹੀਂ ਉਹ ਆਪ 'Being Human' ਨਾਮ ਤੋਂ ਇੱਕ ਸੰਸਥਾ ਚਲਾਉਂਦੇ ਹਨ ਜੋ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਹੈ।

ਸਲਮਾਨ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਆਪਣੇ ਨਾਲ ਜੁੜੇ ਲੋਕਾਂ ਦਾ ਵੀ ਪੂਰਾ ਧਿਆਨ ਰੱਖਦੇ ਹਨ। ਇਸਦੀ ਤਾਜ਼ਾ ਉਦਾਹਰਣ ਖਬਰਾਂ ਵਿੱਚ ਹੈ ਕਿ ਜਦੋਂ ਉਨ੍ਹਾਂ ਦੇ 'ਦਬੰਗ 3' ਦੇ ਕੋ - ਸਟਾਰ ਨੂੰ ਹਾਰਟ ਅਟੈਕ ਆਇਆ ਤਾਂ ਉਨ੍ਹਾਂ ਨੇ ਹਸਪਤਾਲ ਸਾਰਾ ਖਰਚਾ ਕੀਤਾ। ਜੁਲਾਈ 'ਚ ਅਦਾਕਾਰ ਦੱਦੀ ਪਾਂਡੇ ਨੂੰ ਹਾਰਟ ਅਟੈਕ ਆਇਆ ਸੀ ਅਤੇ ਉਸ ਸਮੇਂ ਸਲਮਾਨ ਨੇ ਆਪਣੇ ਕੋ - ਸਟਾਰ ਦੀ ਪੂਰੀ ਮਦਦ ਕਰਦੇ ਹੋਏ ਉਨ੍ਹਾਂ ਨੂੰ ਪ੍ਰਾਪਰ ਬੈੱਡ ਰੈਸਟ ਦੀ ਸਲਾਹ ਦਿੱਤੀ ਸੀ।

ਹੁਣ ਖਬਰ ਹੈ ਕਿ ਸਲਮਾਨ ਨੇ ਦੱਦੀ ਪਾਂਡੇ ਦੇ ਹਸਪਤਾਲ ਦਾ ਪੂਰਾ ਬਿਲ ਆਪਣੇ ਆਪ ਭਰ ਦਿੱਤਾ ਹੈ। ਦੱਸ ਦਈਏ ਕਿ ਦਬੰਗ ਸੀਰੀਜ ਵਿੱਚ ਦੱਦੀ ਪਾਂਡੇ ਸਲਮਾਨ ਖਾਨ ਦੀ ਪੁਲਿਸ ਟੀਮ ਦੇ ਮੈਂਬਰ ਬਣੇ ਹਨ। ਸਲਮਾਨ ਨੇ ਆਪਣੀ ਰਿਅਲ ਟੀਮ ਨਾਲ ਲੋਕਾਂ ਨੂੰ ਹਸਪਤਾਲ ਭੇਜ ਕੇ ਦੱਦੀ ਪਾਂਡੇ ਦੀ ਮਦਦ ਕਰਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਰੱਖਣ ਨੂੰ ਕਿਹਾ ਸੀ, ਨਾਲ ਹੀ 'Being Human' ਫਾਊਡੇਸ਼ਨ ਦੇ ਵੱਲੋਂ ਉਨ੍ਹਾਂ ਦੇ ਇਲਾਜ਼ 'ਚ ਮਦਦ ਵੀ ਕੀਤੀ ਗਈ। ਸਲਮਾਨ ਦੀ ਇਸ ਦਿਲਦਾਰੀ ਦੀ ਲੋਕ ਖੂਬ ਤਾਰੀਫ ਕਰ ਰਹੇ ਹਨ।