ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਖੇਤ ਵਿਚ ਟਰਾਂਸਫਾਰਮਰ ਦਾ ਫ਼ਿਊਜ਼ ਲਗਾਉਣ ਸਮੇਂ ਵਾਪਰਿਆ ਹਾਦਸਾ 

representational Image

ਹਲਵਾਰਾ : ਖੇਤ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਇਹ ਮਾਮਲਾ ਅਕਾਲਗੜ੍ਹ ਤੋਂ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ : ਪਤਨੀ ਨੂੰ ਨਾਲ ਨਾ ਭੇਜਣ ਤੋਂ ਖਫ਼ਾ ਜਵਾਈ ਨੇ ਕੀਤਾ ਸੱਸ ਦਾ ਕਤਲ 

ਮ੍ਰਿਤਕ ਕਿਸਾਨ ਦੀ ਪਛਾਣ ਦਵਿੰਦਰ ਸਿੰਘ (45) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤ ਵਿਚ ਟਰਾਂਸਫਾਰਮਰ ਦਾ ਫ਼ਿਊਜ਼ ਲਗਾਉਣ ਦੌਰਾਨ ਖੰਭੇ ਦੀ ਤਾਰ ਟੁੱਟ ਕੇ ਮੇਨ ਸਵਿੱਚ 'ਤੇ ਡਿੱਗ ਗਈ ਜਿਸ ਕਾਰਨ ਕਿਸਾਨ ਦਵਿੰਦਰ ਸਿੰਘ ਨੂੰ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ : ਬਗ਼ੈਰ ਲਾਇਸੈਂਸ ਬੇਕਰੀ ਦਾ ਸਮਾਨ ਵੇਚਣ ਵਾਲੇ ਪਤੀ-ਪਤਨੀ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਵਿਲੱਖਣ ਸਜ਼ਾ

ਹਾਦਸੇ ਤੋਂ ਬਾਅਦ ਕਿਸਾਨ ਨੂੰ ਲੁਧਿਆਣਾ ਵਿਖੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ। ਕਿਰਸਾਨੀ ਅੰਦੋਲਨ ਦੌਰਾਨ ਵੱਡਾ ਯੋਗਦਾਨ ਪਾਉਣ ਵਾਲੇ ਕਿਸਾਨ ਦਵਿੰਦਰ ਸਿੰਘ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।