ਬਟਾਲਾ ਫੈਕਟਰੀ ਨੂੰ ਲੈਕੇ ਹੌਲੀ ਹੌਲੀ ਸਥਾਨਕ ਲੋਕ ਲੱਗੇ ਭੇਤ ਖੋਲ੍ਹਣ

ਏਜੰਸੀ

ਖ਼ਬਰਾਂ, ਪੰਜਾਬ

ਬਟਾਲਾ ਫੈਕਟਰੀ ਯਾਨੀ ਕਿ ਮੌਤ ਦੀ ਫੈਕਟਰੀ ਗੈਰਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ।ਇਸ ਬਾਰੇ ਪ੍ਰਸ਼ਾਸ਼ਨ ਤਾਂ ਕਾਫੀ ਕੁਝ ਬੋਲ ਚੁੱਕਿਆ ਹੈ ....

Batala Factory Blast

ਬਟਾਲਾ : ਬਟਾਲਾ ਫੈਕਟਰੀ ਯਾਨੀ ਕਿ ਮੌਤ ਦੀ ਫੈਕਟਰੀ ਗੈਰਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਸੀ।ਇਸ ਬਾਰੇ ਪ੍ਰਸ਼ਾਸ਼ਨ ਤਾਂ ਕਾਫੀ ਕੁਝ ਬੋਲ ਚੁੱਕਿਆ ਹੈ ਪਰ ਹੁਣ ਫੈਕਟਰੀ ਦੇ ਬਿਲਕੁਲ ਕੋਲ ਵਸਦੇ ਲੋਕ ਵੀ ਇਸ ਫੈਕਟਰੀ ਬਾਰੇ ਕਈ ਅਹਿਮ ਖੁਲਾਸੇ ਕਰਨ ਲੱਗੇ ਹਨ। ਜਿਨ੍ਹਾਂ ਨੇ ਇਸ ਫੈਕਟਰੀ ਦੇ ਕਾਲੇ ਇਤਿਹਾਸ ਤੋਂ ਪਰਦਾ ਚੁੱਕਿਆ। ਕਾਸ਼ ਜੇ ਇਹੀ ਸੱਚ ਬਿਆਨਣ ਦੀ ਪਹਿਲਾ ਕਿਸੇ ਨੇ ਹਿੰਮਤ ਕੀਤੀ ਹੁੰਦੀ ਤਾਂ 25 ਬੇਸ਼ਕੀਮਤੀ ਜਾਨਾਂ ਜਾਣੋ ਬਚ ਜਾਂਦੀਆਂ।

ਦੱਸ ਦਈਏ ਕਿ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਣਾਉਣ ਵਾਲੀ ਫ਼ੈਕਟਰੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਵਿਚ 25 ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕੇ ਨੇ ਅਨੇਕਾਂ ਹੀ ਘਰ ਉਜਾੜ ਕੇ ਰੱਖ ਦਿਤੇ ਪਰ ਇਸ ਬਾਰੇ ਹਾਲੇ ਤਕ ਇਹ ਖ਼ੁਲਾਸਾ ਨਹੀਂ ਹੋ ਸਕਿਆ ਕਿ ਇਹ ਸਾਰਾ ਕੁੱਝ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਂ ਫਿਰ ਫ਼ੈਕਟਰੀ ਮਾਲਕ ਹੀ ਪ੍ਰਸ਼ਾਸਨ ਦੀਆਂ ਅੱਖਾਂ 'ਚ ਧੂੜ ਪਾਉਂਦਾ ਰਿਹਾ। ਭਾਵੇਂ ਇਹ ਧਮਾਕਾ ਪਿਛਲੇ ਦਿਨ ਵਾਪਰਿਆ ਪਰ ਹੁਣ ਇਸ ਧਮਾਕੇ ਦੀ ਸੀਸੀਟੀਵੀ ਫ਼ੁਟੇਜ਼ ਵੀ ਸਾਹਮਣੇ ਆ ਚੁੱਕੀਆਂ ਹਨ।

ਧਮਾਕਾ ਹੋਣ 'ਤੇ ਹਰ ਪਾਸੇ  ਭਗਦੜ ਮੱਚ ਗਈ। ਮਲਬੇ ਹੇਠ ਵੱਡੀ ਗਿਣਤੀ ਮਜ਼ਦੂਰ ਦੱਬੇ ਹੋਣ ਕਾਰਨ ਮੌਤ ਹੋਈ ਹੈ। ਫ਼ੁਟੇਜ਼ 'ਚ ਦਿਖਾਈ ਦੇ ਰਿਹਾ ਹੈ ਕਿ ਫ਼ੈਕਟਰੀ ਸਾਹਮਣੇ ਅਦਾਰਾ ਹੈ ਤੇ ਉਸ ਦੇ ਸਾਹਮਣੇ ਇਕ ਸਫ਼ਾਈ ਕਰਮਚਾਰੀ ਸਫ਼ਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਇਕ ਨੌਜਵਾਨ ਮੋਟਰਸਾਈਕਲ 'ਤੇ ਲੰਘ ਰਿਹਾ ਹੈ ਤੇ ਅਚਾਨਕ ਧਮਾਕਾ ਹੋਣ ਨਾਲ ਚਾਰੇ ਪਾਸੇ ਧੂੜ ਫੈਲ ਜਾਂਦੀ ਹੈ। ਧਮਾਕੇ ਵਿਚ 25 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ 20 ਮ੍ਰਿਤਕਾਂ ਦੀ ਪਛਾਣ ਹੋ ਗਈ ਹੈ, ਜਿਸ 'ਚ 5 ਮਾਲਕ, 11 ਨੌਕਰ ਅਤੇ 3 ਰਾਹਗੀਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਾਰਾ ਸ਼ਹਿਰ ਉਸ ਦੀ ਆਵਾਜ਼ ਨਾਲ ਕੰਬ ਉਠਿਆ।

ਦੱਸ ਦਈਏ ਕਿ ਇਸ ਫੈਕਟਰੀ ਨੂੰ ਪਹਿਲਾਂ ਵੀ ਨੋਟਿਸ ਮਿਲ ਚੁੱਕੇ ਸਨ ਪਰ ਇਸਨੂੰ ਅਬਾਦੀ ਤੋਂ ਦੂਰ ਬਣਾਉਣ ਦੀ ਮਾਲਕਾਂ ਨੇ ਗੱਲ ਤੱਕ ਨਾ ਸੋਚੀ। ਅਣਗਹਿਲੀਆਂ ਕਾਰਨ ਗੱਲ ਰਫ਼ਾ ਦਫ਼ਾ ਹੁੰਦੀ ਰਹੀ ਅਤੇ ਅੱਜ ਇਹ ਫੈਕਟਰੀ 25 ਜਾਨਾਂ ਨੂੰ ਬੇਰਹਿਮੀ ਨਾਲ ਖਾ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।