ਸ਼ਵੇਤ ਮਲਿਕ ਦੀ ਫਿਸਲੀ ਜ਼ੁਬਾਨ, ਗੱਲ ਸੁਣ ਸਾਰੇ ਲੋਕ ਹੋਏ ਸੁੰਨ
ਗੱਲਾਂ ਗੱਲਾਂ 'ਚ ਪੰਜਾਬ ਵਾਸੀਆਂ ਨੂੰ ਆਖ ਦਿੱਤੀ ਵੱਡੀ ਗੱਲ
ਪੰਜਾਬ- ਸੁਖਬੀਰ ਬਾਦਲ ਦੀ ਜ਼ੁਬਾਨ ਫਿਸਲਨ ਦੀਆਂ ਖ਼ਬਰਾਂ ਦਾ ਤੁਸੀਂ ਅਕਸਰ ਹੀ ਸੁਣਦੇ ਜਾਂ ਦੇਖਦੇ ਰਹਿੰਦੇ ਹੋ ਪਰ ਹੁਣ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਵੀ ਇਸ ਸੂਚੀ ਵਿਚ ਸ਼ਾਮਿਲ ਹੋ ਗਏ ਹਨ । ਬੀਤੇ ਦਿਨ ਪਟਿਆਲਾ ਵਿਖੇ ਉਨ੍ਹਾਂ ਕੁਝ ਅਜਿਹਾ ਕਹਿ ਦਿੱਤਾ ਕਿ ਆਸੇ ਪਾਸੇ ਖੜ੍ਹੇ ਉਨ੍ਹਾਂ ਦੇ ਸਮਰਥਕ ਤੇ ਪੱਤਰਕਾਰ ਵੀ ਸੁੰਨ ਹੋ ਕੇ ਰਹਿ ਗਏ।
ਸ਼ਵੇਤ ਮਲਿਕ ਨੇ ਕਿਹਾ ਕਿ ਹੁਣ ਇੱਕ ਅਜਿਹੀ ਵੱਡੀ ਫੌਜ ਬਣਨ ਜਾ ਰਹੀ ਹੈ। ਜੋ ਲੋਕਾਂ ਦੇ ਜ਼ਖਮ ਤੇ ਨਮਕ ਛਿੜਕੇਗੀ। ਉਹ ਵੀ ਉਨ੍ਹਾਂ ਦੇ ਘਰ ਘਰ ਜਾਕੇ। ਹਾਲਾਂਕਿ ਕਿ ਭਾਜਪਾ ਸੂਬਾ ਪ੍ਰਧਾਨ ਦੀ ਜ਼ੁਬਾਨ ਫਿਸਲਣ ਕਰਕੇ ਇਹ ਗੱਲ ਆਖੀ ਗਈ ਹੈ ਜਦਕਿ ਉਹ ਕਹਿਣਾ ਇਹ ਚਾਹੁੰਦੇ ਸੀ ਕਿ ਭਾਜਪਾ ਦੀ ਫੌਜ ਹਰ ਘਰ ਜਾ ਕੇ ਲੋਕਾਂ ਦੇ ਜ਼ਖਮਾਂ ਤੇ ਮੱਲਮ ਲਗਾਏਗੀ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਚੱਲ ਰਹੀ ਮੰਡੀ ਦੇ ਚਲਦਿਆਂ ਮੋਦੀ ਸਰਕਾਰ ਵਲੋਂ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਪਹਿਲਾਂ ਹੀ ਕੀਤਾ ਜਾ ਰਿਹਾ ਹੈ
ਹੁਣ ਭਾਜਪਾ ਸਾਂਸਦ ਦੇ ਮੂੰਹੋ ਖੁਦ ਬ ਖੁਦ ਸਚਾਈ ਨਿਕਲ ਗਈ। ਦੱਸ ਦਈਏ ਕਿ ਸੂਬਾਈ ਭਾਜਪਾ ਪ੍ਰਧਾਨ ਦੀ ਜ਼ੁਬਾਨ ਫਿਸਲਣ ਦੀ ਘਟਨਾ ਉਸ ਸਮੇਂ ਵਾਪਰੀ, ਜਦੋਂ ਉਹ ਮੁਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਮਾਰੂ ਦੱਸਦੇ ਹੋਏ ਨਿਸ਼ਾਨਾ ਸਾਧ ਰਹੇ ਸਨ ਪਰ ਜਿਵੇਂ ਹੀ ਉਨ੍ਹਾਂ ਦੇ ਮੂੰਹੋ ਇਹ ਗੱਲ ਨਿਕਲੀ ਤਾਂ ਉਥੇ ਮੌਜੂਦ ਸਾਰੇ ਲੋਕ ਹੱਕੇ ਬੱਕੇ ਰਹਿ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।