ਲੁੱਟ-ਖੋਹ ਮਗਰੋਂ ਮੁਲਜ਼ਮਾਂ ਨੇ ਨਹਿਰ ਵਿਚ ਸੁੱਟਿਆ ਨੌਜਵਾਨ, ਪ੍ਰਵਾਰ ਵਲੋਂ ਭਾਲ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਚਾਅ ਕਾਰਜ ਲਈ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈ।

Accused threw youth into canal After robbery

 

ਨਵਾਂ ਸ਼ਹਿਰ: ਜ਼ਿਲ੍ਹੇ ਦੇ ਪਿੰਡ ਭਾਈਪੁਰ ਦੇ ਵਸਨੀਕ 27 ਸਾਲਾ ਨੌਜਵਾਨ ਦੀ ਦੋ ਲੁਟੇਰਿਆਂ ਵਲੋਂ ਲੁੱਟ-ਖੋਹ ਮਗਰੋਂ ਕਥਿਤ ਤੌਰ ’ਤੇ ਹਤਿਆ ਕਰ ਦਿਤੀ ਗਈ। ਜਿਸ ਤੋਂ ਬਾਅਦ ਮੁਲਜ਼ਮਾਂ ਨੇ ਨੌਜਵਾਨ ਦੀ ਲਾਸ਼ ਨੂੰ ਬਿਸਤ ਦੁਆਬ ਨਹਿਰ ਵਿਚ ਸੁੱਟ ਦਿਤਾ। ਫਿਲਹਾਲ ਪੁਲਿਸ ਨੇ ਦੋ ਨੌਜਵਾਨਾਂ ਨੂੰ ਪੁਛਗਿਛ ਲਈ ਹਿਰਾਸਤ 'ਚ ਲਿਆ ਹੈ। ਪ੍ਰਵਾਰਕ ਮੈਂਬਰ ਲਾਸ਼ ਦੀ ਭਾਲ 'ਚ ਲੱਗੇ ਹੋਏ ਹਨ। ਬਚਾਅ ਕਾਰਜ ਲਈ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ: 82.65 ਕਰੋੜ ਦੀ ਲਾਗਤ ਨਾਲ ਖੰਨਾ ਰਜਬਾਹੇ ਨੂੰ ਕੀਤਾ ਜਾਵੇਗਾ ਪੱਕਾ: ਮੀਤ ਹੇਅਰ

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਨ ਸਿੰਘ (27) ਪੁੱਤਰ ਪ੍ਰੇਮਚੰਦ ਵਾਸੀ ਪਿੰਡ ਭਾਈਪੁਰ (ਹੇਦੋ ਬੇਟ) 6 ਸਤੰਬਰ ਦੀ ਰਾਤ ਨੂੰ ਪਿੰਡ ਗੜ੍ਹੀ ਕਾਨੂੰਗੋ ਤੋਂ ਕੰਮ ਖਤਮ ਕਰਕੇ ਅਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਰੱਕੜ ਬੇਟ ਸਥਿਤ ਬਿਸਤ ਦੁਆਬ ਨਹਿਰ ਦੇ ਪੁਲ ’ਤੇ ਪਹੁੰਚਿਆ ਤਾਂ ਉਥੇ ਮੌਜੂਦ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ। ਇਸ ਦੌਰਾਨ ਉਸ ਦਾ ਮੋਟਰਸਾਈਕਲ, ਮੋਬਾਈਲ ਅਤੇ ਪੈਸੇ ਲੁੱਟ ਲਏ ਗਏ।

ਇਹ ਵੀ ਪੜ੍ਹੋ: ਪੰਜਾਬ ‘ਵਿੱਤੀ ਵਰ੍ਹੇ 2023-24 ਦੇ ਪਹਿਲੇ 5 ਮਹੀਨਿਆਂ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ ਵਿਚ 13 ਫ਼ੀ ਸਦੀ ਵਾਧਾ : ਜਿੰਪਾ  

ਜਦੋਂ ਦੇਰ ਰਾਤ ਤਕ ਰਾਜਨ ਘਰ ਨਹੀਂ ਪਹੁੰਚਿਆ ਤਾਂ ਪ੍ਰਵਾਰ ਨੇ ਫੋਨ ਕੀਤਾ। ਇਸ ਦੌਰਾਨ ਰਾਜਨ ਦਾ ਫੋਨ ਬੰਦ ਆਇਆ। ਜਿਸ ਤੋਂ ਬਾਅਦ ਪ੍ਰਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਥਾਂਦੀ ਕੋਲਡ ਸਟੋਰ ਨੇੜੇ ਸ਼ਰਾਬ ਦੇ ਠੇਕੇ ਦੇ ਅਹਾਤੇ 'ਤੇ ਪਹੁੰਚੇਆ। ਇਸ ਦੌਰਾਨ ਦੋਵੇਂ ਮੁਲਜ਼ਮ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਦੇਖ ਕੇ ਉਥੋਂ ਭੱਜ ਗਏ। ਪ੍ਰਵਾਰਕ ਮੈਂਬਰਾਂ ਨੇ ਇਸ ਦੌਰਾਨ ਬੇਟੇ ਦੇ ਚੋਰੀ ਹੋਏ ਮੋਟਰਸਾਈਕਲ ਨੂੰ ਪਛਾਣ ਲਿਆ।

ਇਹ ਵੀ ਪੜ੍ਹੋ: ਚੰਡੀਗੜ੍ਹ: ਪੰਜਾਬ ਆਰਮਡ ਪੁਲਿਸ ਦੀ ਤੋਪ ਚੋਰੀ ਕਰਨ ਦੇ ਦੋਸ਼ 'ਚ 3 ਗ੍ਰਿਫ਼ਤਾਰ, 4 ਮਹੀਨਿਆਂ ਬਾਅਦ ਹੋਇਆ ਖੁਲਾਸਾ

ਇਸ ਤੋਂ ਬਾਅਦ ਦੋਵੇਂ ਲੁਟੇਰੇ ਹਨੇਰੇ ਦਾ ਫਾਇਦਾ ਉਠਾ ਕੇ ਰੋਪੜ ਵੱਲ ਭੱਜ ਗਏ, ਜਿਸ ਤੋਂ ਬਾਅਦ ਪ੍ਰਵਾਰ ਨੇ ਪੁਲਿਸ ਨੂੰ ਸੂਚਨਾ ਦਿਤੀ। ਸੂਚਨਾ ਤੋਂ ਬਾਅਦ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਦੋਵਾਂ ਨੌਜਵਾਨਾਂ ਨੂੰ ਪੁਛਗਿਛ ਲਈ ਹਿਰਾਸਤ 'ਚ ਲੈ ਲਿਆ। ਇਸ ਦੇ ਨਾਲ ਹੀ ਪ੍ਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੋਵਾਂ ਨੌਜਵਾਨਾਂ ਨੇ ਰਾਜਨ ਦਾ ਕਤਲ ਕਰਕੇ ਲਾਸ਼ ਨੂੰ ਨਹਿਰ 'ਚ ਸੁੱਟ ਦਿਤਾ।