ਤਰਨਤਾਰਨ ਦੇ ਪਿੰਡ ’ਚ ਛਾਪਾ ਮਾਰਨ ਗਈ ਪੁਲਿਸ ’ਤੇ ਪਿੰਡ ਵਾਸੀਆਂ ’ਚ ਹੋਈ ਝੜਪ

ਏਜੰਸੀ

ਖ਼ਬਰਾਂ, ਪੰਜਾਬ

ਅਜਿਹੀ ਹੀ ਇੱਕ ਹੋਰ ਘਟਨਾ ਹਰਿਆਣਾ ਦੇ ਪਿੰਡ ਦੇਸੂ ਮਾਜਰਾ ਚ ਵਾਪਰੀ ਹੈ ਜਿੱਥੇ ਇੱਕ ਤਸਕਰ ਦਾ ਪਿੱਛਾ ਕਰ ਰਹੀ ਪੁਲਿਸ ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ

Police in Tarn Taran Sahib

ਤਰਨਤਾਰਨ: ਪੁਲਿਸ ਨਾਲ ਬਦਸਲੂਕੀ ਕਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਤਰਨਤਾਰਨ ਦੇ ਪਿੰਡ ਵੇਈਂਪੁਈਂ ਵਿਖੇ ਨਸ਼ਾ ਤਸਕਰਾਂ ਦੇ ਘਰ ‘ਚ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ‘ਤੇ ਪਰਿਵਾਰਕ ਮੈਬਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਬਦਸਲੂਕੀ ਕਰਨ ਅਤੇ ਵਰਦੀ ਪਾੜਣ ਦਾ ਵੀ ਇਲਜ਼ਾਮ ਲਾਇਆ ਹੈ, ਜਿਸ ਤਹਿਤ ਥਾਣਾ ਗੋਇੰਦਵਾਲ ਦੀ ਪੁਲਿਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਤਰਨਤਾਰਨ ਦੀ ਥਾਣਾ ਗੋਇੰਦਵਾਲ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਵੇਈਂਪੁਈਂ ਵਿਖੇ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਮਗਰੋਂ ਪੁਲਿਸ ਪਾਰਟੀ ਨੇ ਪਿੰਡ ਵਿਚ ਜਾ ਕੇ ਛਾਪਾ ਮਾਰਿਆ ਅਤੇ ਪੁਲਿਸ ਨੇ ਨਿਰਮਲ ਸਿੰਘ ਨਿੰਮਾ ਨਾਮ ਦੇ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।

ਜਦੋਂ ਪੁਲਿਸ ਨਸ਼ਾ ਤਸਕਰ ਨੂੰ ਫੜ ਕੇ ਥਾਣੇ ਲੈ ਜਾ ਰਹੀ ਸੀ ਤਾਂ ਉਕਤ ਨਸ਼ਾ ਤਸਕਰ ਦੇ ਘਰ ਦੀਆਂ ਔਰਤਾਂ ਅਤੇ ਹੋਰ ਲੋਕਾਂ ਨੇ ਉਸ ਨੂੰ ਛੁਡਵਾਉਣ ਲਈ ਪੁਲਿਸ ਪਾਰਟੀ ‘ਤੇ ਹਮਲਾ ਕਰਦਿਆਂ ਪੁਲਿਸ ਕਰਮਚਾਰੀਆਂ ਨਾਲ ਖਿੱਚ-ਧੂਹ ਕੀਤੀ ਗਈ ਹੈ। ਦੱਸਿਆਂ ਜਾਂਦਾ ਹੈ ਕਿ ਪੁਲਿਸ ਪਾਰਟੀ ਨੂੰ ਆਪਣਾ ਬਚਾਅ ਕਰਨ ਲਈ ਹਵਾਈ ਫ਼ਾਇਰ ਵੀ ਕਰਨਾ ਪਿਆ ਹੈ।

ਇਸ ਮਾਮਲੇ ਦੇ ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆਂ ਕਿ ਪੁਲਿਸ ਵੱਲੋਂ ਉੱਕਤ ਮਾਮਲੇ ਵਿਚ ਸੱਤ ਲੋਕਾਂ ਨੂੰ ਬਾਈ ਨਾਮ ਤੇ ਬਾਕੀ ਅਣਪਛਾਤੇ ਲੋਕ ਹਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਅਜਿਹੀ ਹੀ ਇੱਕ ਹੋਰ ਘਟਨਾ ਹਰਿਆਣਾ ਦੇ ਪਿੰਡ ਦੇਸੂ ਮਾਜਰਾ 'ਚ ਵਾਪਰੀ ਹੈ ਜਿੱਥੇ ਇੱਕ ਤਸਕਰ ਦਾ ਪਿੱਛਾ ਕਰ ਰਹੀ ਪੁਲਿਸ ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ ਜਿਸ 'ਚ ਇੱਕ ਪਿੰਡ ਵਾਸੀ ਦੀ ਮੌਤ ਅਤੇ 7 ਪੁਲਿਸ ਮੁਲਾਜਮ ਜ਼ਖ਼ਮੀ ਹੋਣ ਦੀ ਖ਼ਬਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।