ਬਾਦਲਾਂ ਨੇ ਮਾਫ਼ੀ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਨੂੰ ਕੀਤਾ ਨਜ਼ਰਅੰਦਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸਿਆਸੀ ਦਲ ਨੇ ਸਮੂਹਿਕ ਰੂਪ ਵਿਚ ਅਪਣੀਆਂ...

Badals neglected the tradition of Sri Akal Takht Sahib

ਅੰਮ੍ਰਿਤਸਰ (ਸਸਸ) : ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸਿਆਸੀ ਦਲ ਨੇ ਸਮੂਹਿਕ ਰੂਪ ਵਿਚ ਅਪਣੀਆਂ ਗ਼ਲਤੀਆਂ ਲਈ ਬਿਨਾਂ ਬੁਲਾਏ ਮਾਫ਼ੀ ਮੰਗੀ ਹੈ। ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਸਿਆਸਤ ਵਿਚ ਦੁਬਾਰਾ ਅਪਣੀ ਪਕੜ ਬਣਾਉਣ ਲਈ ਪਰੰਪਰਾ ਨੂੰ ਨਜ਼ਰਅੰਦਾਜ਼ ਕਰ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਆਮ ਤੌਰ ‘ਤੇ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਅਪਣੀ ਕੀਤੀ ਵੱਡੀ ਪੰਥਕ ਗ਼ਲਤੀ ਨੂੰ ਸਵੀਕਾਰ ਕਰਦੇ ਹਨ ਅਤੇ ਫਿਰ ਗ਼ਲਤੀ ਦੀ ਮਾਫ਼ੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਪੱਤਰ ਦਿੰਦੇ ਹਨ।

ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਦੀ ਮਾਫ਼ੀ ਦੇ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਕੋਈ ਵੀ ਵਿਅਕਤੀ ਨਿੱਜੀ ਤੌਰ ‘ਤੇ ਅਪਣੀ ਗ਼ਲਤੀਆਂ ਨੂੰ ਲੈ ਕੇ ਨਹੀਂ ਗਿਆ। ਨਾ ਹੀ ਇਹ ਦੱਸਿਆ ਗਿਆ ਕਿ ਗ਼ਲਤੀਆਂ ਕੀ ਸਨ। ਨਿਯਮਾਂ ਦੇ ਮੁਤਾਬਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਜਾਂ ਪੰਜ ਸਿੰਘ ਸਾਹਿਬਾਨਾਂ ਨੂੰ ਅਪਣੀ ਗ਼ਲਤੀਆਂ ਦੀ ਸੂਚੀ ਦਿਤੀ ਜਾਂਦੀ ਹੈ। ਇਸ ਨੂੰ ਸਵੀਕਾਰ ਕਰ ਕੇ ਸਿੰਘ ਸਾਹਿਬਾਨ ਸਜ਼ਾ ਤੈਅ ਕਰਦੇ ਹਨ ਪਰ ਅਕਾਲੀ ਦਲ ਲਈ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੋਂ ਤੱਕ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੀ ਇਸ ਸਾਰੀ ਮਾਫ਼ੀ ਦੇਣ ਵਾਲੀ ਪ੍ਰਕਿਰਿਆ ਤੋਂ ਬਾਹਰ ਹਨ।

ਸੇਵਾਦਾਰ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਮੀਡੀਆ ਦੇ ਸਾਹਮਣੇ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਅਕਾਲੀ ਨੇਤਾ ਸ਼ਨਿਚਰਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਚ ਅਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਣ ਆ ਰਹੇ ਹਨ। ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ। ਐਸਜੀਪੀਸੀ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਕਾਲੀ ਦਲ ਹਾਈਕਮਾਨ ਨੇ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜੱਥੇਦਾਰ ਨੂੰ ਇਹ ਵੀ ਕਹਿ ਦਿਤਾ ਹੈ ਕਿ ਉਹ ਤਿੰਨ ਦਿਨਾਂ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਨਾ ਆਉਣ।

ਉਥੇ ਹੀ, ਇਸ ਗੱਲ ਉਤੇ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਜੇਕਰ ਕੋਈ ਅਪਣੇ ਆਪ ਹੀ ਪਾਠ ਕਰਵਾ ਕਰ ਕੇ ਅਪਣੇ ਆਪ ਹੀ ਅਪਣੀ ਗ਼ਲਤੀ ਸਵੀਕਾਰ ਕਰਕੇ ਸੇਵਾ ਕਰਦਾ ਹੈ, ਤਾਂ ਇਸ ਨੂੰ ਪੰਥਕ ਪਰੰਪਰਾ ਦੇ ਮੁਤਾਬਕ ਕਿਵੇਂ ਪੰਥਕ ਮਾਫ਼ੀ ਮੰਨਿਆ ਜਾ ਸਕਦਾ ਹੈ। ਸਿੱਖ ਸੰਗਤ ਕਿਵੇਂ ਇਸ ਗੱਲ ਨੂੰ ਸਵੀਕਾਰ ਕਰੇਗੀ ਕਿ ਅਕਾਲੀ ਦਲ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪੰਜ ਸਿੰਘ ਸਾਹਿਬਾਨਾਂ ਵਲੋਂ ਧਾਰਮਿਕ ਸਜ਼ਾ ਸੁਣਾਏ ਬਿਨਾਂ ਅਪਣੇ ਆਪ ਹੀ ਅਪਣੀ ਸਜ਼ਾ ਤੈਅ ਕਰਕੇ ਅਤੇ ਸਜ਼ਾ ਭੁਗਤ ਕੇ ਸਿੱਖ ਕੌਮ ਅਤੇ ਸਿੱਖ ਪੰਥ ਵਿਚ ਅਪਣੀ ਛਵੀ ਨੂੰ ਸਾਫ਼ ਕਰ ਲਿਆ।