ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਮੰਗਣਾ ਬਾਦਲਾਂ ਦੀ ਡਰਾਮੇਬਾਜ਼ੀ : ਬ੍ਰਹਮਪੁਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ 10 ਸਾਲ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਣ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਕਾਲੀਆਂ...

Ranjit Singh Brahmpura

ਅੰਮ੍ਰਿਤਸਰ (ਸਸਸ) : ਪੰਜਾਬ ਵਿਚ 10 ਸਾਲ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਭੁੱਲਾਂ ਦੀ ਮਾਫ਼ੀ ਮੰਗਣ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਅਕਾਲੀਆਂ ਵਲੋਂ ਕੀਤੀ ਗਈ ਸੇਵਾ ਨੂੰ ਪਾਰਟੀ ਦੇ ਬਾਗੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਡਰਾਮੇਬਾਜ਼ੀ ਕਰਾਰ ਦਿਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਜੇ ਬਾਦਲ ਮਾਫ਼ੀ ਹੀ ਮੰਗਣਾ ਚਾਹੁੰਦੇ ਸੀ ਤਾਂ ਇਨ੍ਹਾਂ ਇਕੱਠ ਲੈ ਕੇ ਆਉਣ ਦੀ ਕੀ ਲੋੜ ਸੀ। ਚੁੱਪਚਾਪ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂਦੇ ਅਤੇ ਮਾਫ਼ੀ ਮੰਗ ਕੇ ਵਾਪਸ ਚਲੇ ਜਾਂਦੇ।

ਉਨ੍ਹਾਂ ਨੇ ਕਿਹਾ, ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਿਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਗੋਲੀਆਂ ਚਲਵਾਈਆਂ। ਕਿਹੜੀ-ਕਿਹੜੀ ਗ਼ਲਤੀਆਂ ਦੇ ਲਈ ਬਾਦਲ ਪਰਵਾਰ ਮਾਫ਼ੀ ਮੰਗੇਗਾ। ਅਕਾਲੀ ਦਲ ਦੇ ਖ਼ਾਤਮੇ ਲਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਜ਼ਿੰਮੇਵਾਰ ਹਨ। ਇਸ ਲਈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਨ ਕਿ ਉਹ ਪੁੱਤਰ ਦੇ ਮੋਹ ਨੂੰ ਤਿਆਗ ਕੇ ਪਾਰਟੀ ਦੀ ਭਲਾਈ ਦੇ ਬਾਰੇ ਵੀ ਸੋਚਣ।

ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਪਰਵਾਰ ਵੋਟਾਂ ਦੇ ਲਈ ਸਭ ਕੁੱਝ ਕਰ ਰਿਹਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।