36 ਘੰਟੇ 'ਚ ਬਦਲੇਗਾ ਮੌਸਮ, ਚੰਡੀਗੜ੍ਹ 'ਚ ਮੀਂਹ ਦੇ ਆਸਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਲੇ 36 ਘੰਟੇ ਦੇ ਅੰਦਰ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਜੰਮੂ ਕਸ਼ਮੀਰ ਦੇ ਨੇੜੇ ਇਕ ਪੱਛਮੀ  ਡਿਸਟਰਬੇਂਸ ਸਰਗਰਮ ਹੈ। ਇਸ ਦਾ ਅਸਰ ਪਹਾੜੀ ਇਲਾਕਿਆਂ ...

Chandigarh

ਚੰਡੀਗੜ੍ਹ (ਸਸਸ) :- ਅਗਲੇ 36 ਘੰਟੇ ਦੇ ਅੰਦਰ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਜੰਮੂ ਕਸ਼ਮੀਰ ਦੇ ਨੇੜੇ ਇਕ ਪੱਛਮੀ  ਡਿਸਟਰਬੇਂਸ ਸਰਗਰਮ ਹੈ। ਇਸ ਦਾ ਅਸਰ ਪਹਾੜੀ ਇਲਾਕਿਆਂ ਦੇ ਨਾਲ ਨਾਲ ਮੈਦਾਨੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ।  ਜੰਮੂ ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਵਿਚ ਮੀਂਹ ਦੇ ਨਾਲ ਬਰਫਬਾਰੀ ਦੀ ਸੰਭਾਵਨਾ ਹੈ ਜਦੋਂ ਕਿ ਚੰਡੀਗੜ੍ਹ ਸਹਿਤ ਹਰਿਆਣਾ ਅਤੇ ਪੰਜਾਬ ਵਿਚ ਮੀਂਹ ਦੇ ਆਸਾਰ ਹਨ।

ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਠੰਡੇ ਮੌਸਮ ਦੀ ਦਸਤਕ ਹੋ ਜਾਵੇਗੀ। ਅਧਿਕਤਮ ਤਾਪਮਾਨ ਵਿਚ ਕਰੀਬ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਜਦੋਂ ਕਿ ਰਾਤ ਦੇ ਤਾਪਮਾਨ ਵਿਚ ਵੀ ਗਿਰਾਵਟ ਆਉਣ ਦੀ ਪੂਰੀ ਸੰਭਾਵਨਾ ਹੈ। ਮੌਸਮ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਬੱਦਲ ਛਾਏ ਰਹਿਣਗੇ। ਇਸ ਦੌਰਾਨ ਟਰਾਈਸਿਟੀ ਵਿਚ ਇਕ ਦੋ ਜਗ੍ਹਾ 'ਤੇ ਮੀਂਹ ਹੋਣ ਦੀ ਸੰਭਾਵਨਾ ਹੈ। ਪਹਾੜਾਂ ਵਿਚ ਵੀ ਬਰਫ਼ਬਾਰੀ ਹੋਵੇਗੀ। ਹਾਲਾਂਕਿ ਉੱਤਰੀ ਭਾਰਤ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਜ਼ਬੂਤ ​​ਪੱਛਮੀ ਡਿਸਟਰਬੇਂਸ ਦੀ ਉਡੀਕ ਕਰ ਰਿਹਾ ਹੈ।

ਇਸ ਦੀ ਕਮੀ ਨਾਲ ਹੁਣ ਤੱਕ ਮੈਦਾਨੀ ਇਲਾਕਿਆਂ ਵਿਚ ਸਰੀਰ ਕੰਬਾਊ ਵਾਲੀ ਸਰਦੀ ਦੀ ਸ਼ੁਰੂਆਤ ਨਹੀਂ ਹੋਈ ਹੈ। ਦਿਨ ਅਤੇ ਰਾਤ ਦੇ ਤਾਪਮਾਨ ਹੁਣ ਵੀ ਆਮ ਤੋਂ ਜ਼ਿਆਦਾ ਦਰਜ ਕੀਤੇ ਜਾ ਰਹੇ ਹਨ। ਪੱਛਮੀ ਡਿਸਟਰਬੇਂਸ ਨਾਲ ਪਹਾੜਾਂ ਵਿਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਹੁੰਦਾ ਹੈ। ਉਸ ਤੋਂ ਬਾਅਦ ਹਵਾਵਾਂ ਦੇ ਬਦਲੇ ਰੁਖ਼ ਤੋਂ ਤਾਪਮਾਨ ਵਿਚ ਕਮੀ ਆਉਂਦੀ ਹੈ। ਇਸ ਲਈ ਠੰਡੇ ਮੌਸਮ ਲਈ ਵੇਸਟਰਨ ਡਿਸਟਰਬੇਂਸ ਦੀ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਹੈ। ਦਸੰਬਰ ਸ਼ੁਰੂ ਹੋ ਚੁੱਕਿਆ ਹੈ, ਅਜਿਹੇ ਵਿਚ ਹੁਣ ਵੀ ਮਜਬੂਤ ਵੇਸਟਰਨ ਡਿਸਟਰਬੇਂਸ ਨਹੀਂ ਆਏ ਤਾਂ ਸਰਦੀ ਦਾ ਮਜਾ ਬੇ-ਸੁਆਦਾ ਹੋ ਸਕਦਾ ਹੈ।

ਸ਼ਨੀਵਾਰ ਨੂੰ ਅਧਿਕਤਮ ਤਾਪਮਾਨ 24.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਦੋ ਡਿਗਰੀ ਜ਼ਿਆਦਾ ਸੀ। ਜਦੋਂ ਕਿ ਹੇਠਲਾ ਤਾਪਮਾਨ 7.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਆਮ ਤੋਂ ਇਕ ਡਿਗਰੀ ਜ਼ਿਆਦਾ ਸੀ। ਇਸ ਦੌਰਾਨ ਹਰਿਆਣਾ ਅਤੇ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਸੰਘਣਾ ਕੋਹਰਾ ਵੀ ਛਾ ਸਕਦਾ ਹੈ। ਅਗਲੇ ਤਿੰਨ ਦਿਨ ਅਧਿਕਤਮ ਤਾਪਮਾਨ 23 ਤੋਂ 21 ਡਿਗਰੀ ਅਤੇ ਹੇਠਲਾ ਤਾਪਮਾਨ ਸੱਤ ਤੋਂ ਨੌਂ ਡਿਗਰੀ ਤੱਕ ਦਰਜ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਚੰਗੀ ਧੁੱਪ ਨਿਕਲੀ। ਹਲਕੇ ਬਾਦਲ ਛਾਏ ਸਨ। ਇਸ ਵਜ੍ਹਾ ਨਾਲ ਦਿਨ ਦਾ ਤਾਪਮਾਨ ਆਮ ਤੋਂ ਦੋ ਡਿਗਰੀ ਜਿਆਦਾ ਦਰਜ ਕੀਤਾ ਗਿਆ।