ਵਿਗਿਆਨੀਆਂ ਨੇ ਬਣਾਇਆ ਅਨੋਖਾ ਪੇਪਰ, ਤਾਪਮਾਨ ਦੇ ਹਿਸਾਬ ਨਾਲ ਲਿਖਤ ਰਹੇਗੀ ਕਾਇਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਨੂੰ ਤਿਆਰ ਕਰਨ ਵਿਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਸ 'ਤੇ ਲਿਖੀ ਗਈ ਲਿਖਤ ਨੂੰ ਮਿਟਾਉਣ ਲਈ ਅਲਟਰਾ-ਵਾਇਲੇਟ ਲਾਇਟ ਦੀ ਜ਼ਰੂਰਤ ਹੁੰਦੀ ਹੈ

Scientists Create Rewritable Paper

ਚੀਨ, ( ਭਾਸ਼ਾ ) : ਵਿਗਿਆਨੀਆਂ ਨੇ ਇੱਕ ਅਜਿਹੇ ਰਿ -ਰਾਇਟੇਬਲ ( ਮੁੜ ਤੋਂ ਵਰਤੋਂਯੋਗ ) ਕਾਗਜ ਨੂੰ ਤਿਆਰ ਕੀਤਾ ਹੈ, ਜਿਸ 'ਤੇ ਕਈ ਵਾਰ ਲਿਖਿਆ ਅਤੇ ਪ੍ਰਿੰਟ ਕੀਤਾ ਜਾ ਸਕਦਾ ਹੈ ।ਇਸ ਨੂੰ ਬਣਾਉਣ ਵਾਲੀ ਟੀਮ ਦਾ ਦਾਅਵਾ ਹੈ ਕਿ ਇਸ ਦੀ ਮਦਦ ਨਾਲ ਕਾਗਜ ਦੀ ਖ਼ਪਤ ਅਤੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਸਿਰਫ ਤਾਪਮਾਨ ਵਿਚ ਬਦਲਾਅ ਕਰਨ ਨਾਲ ਇਸ 'ਤੇ ਲਿਖੇ ਅੱਖਰਾਂ ਨੂੰ ਮਿਟਾਇਆ ਜਾ ਸਕਦਾ ਹੈ ਅਤੇ ਮੁੜ ਤੋਂ ਵਰਤੋਂ ਕੀਤੀ ਜਾ ਸਕਦੀ ਹੈ ।

ਚੀਨ ਦੀ ਫੁਝਿਆਨ ਨਾਰਮਲ ਯੂਨੀਵਰਸਿਟੀ ਦੇ ਪ੍ਰੋਫੈਸਰ ਲੁਝੁਓ ਚੇਨ ਨੇ ਦੱਸਿਆ ਕਿ ਆਮ ਤੌਰ 'ਤੇ ਮੁੜ ਤੋਂ ਵਰਤੋਂਯੋਗ ਕਾਗਜ਼ 'ਤੇ ਕੁੱਝ ਲਿਖਿਆ ਜਾਂਦਾ ਹੈ, ਤਾਂ ਕੁੱਝ ਹਫਤੇ ਜਾਂ ਮਹੀਨੇ ਵਿੱਚ ਮਿਟ ਜਾਂਦਾ ਹੈ, ਪਰ ਇਸ ਕਾਗਜ਼ 'ਤੇ ਲਿਖਿਆ ਹੋਇਆ ਘੱਟ ਤੋਂ ਘੱਟ 6 ਮਹੀਨੀਆਂ ਤੱਕ ਨਹੀਂ ਮਿਟੇਗਾ। ਮੁੜ ਤੋਂ ਵਰਤੋਂਯੋਗ ਕਾਗਜ਼ ਦੀ ਧਾਰਣਾ ਨਵੀਂ ਹੀਂ ਹੈ। ਇਸ ਨੂੰ ਤਿਆਰ ਕਰਨ ਵਿਚ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਸ 'ਤੇ ਲਿਖੀ ਗਈ ਲਿਖਤ ਨੂੰ ਮਿਟਾਉਣ ਲਈ ਅਲਟਰਾ-ਵਾਇਲੇਟ ਲਾਇਟ ਦੀ ਜ਼ਰੂਰਤ ਹੁੰਦੀ ਹੈ

ਜਾਂ ਫਿਰ ਇਸ ਨੂੰ ਬਣਾਏ ਰੱਖਣ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ । ਇਸ ਕਾਗਜ਼ ਦੇ ਇਕ ਪਾਸੇ ਨੀਲੇ ਰੰਗ ਦੀ ਡਾਈ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਗਰਮੀ ਵਧਣ 'ਤੇ ਗਾਇਬ ਹੋ ਜਾਂਦੀ ਹੈ । ਜਦਕਿ ਦੂਜੇ ਪਾਸੇ ਟੋਨਰ ਦੀ ਵਰਤੋਂ ਕੀਤੀ ਗਏ ਹੈ ਗਈ  ਹੈ ਜੋ ਲਾਇਟ ਦੇ ਨਾਲ ਮਿਲਕੇ ਗਰਮੀ ਪੈਦਾ ਕਰਦਾ ਹੈ । ਮੁੜ ਤੋਂ ਵਰਤੋਂਯੋਗ ਇਸ ਕਾਗਜ਼ ਵਿਚ ਤਾਪਮਾਨ ਦੀ ਅਹਿਮ ਭੂਮਿਕਾ ਹੈ। ਜਦੋਂ ਤਾਪਮਾਨ 65 ਡਿਗਰੀ ਸੈਲਸੀਅਸ ਤੋਂ ਵੱਧ ਹੋਵੇਗਾ ਤਾਂ ਇਸ ਕਾਗਜ਼ ਦਾ ਰੰਗ ਨੀਲੇ ਤੋਂ ਚਿੱਟਾ ਹੋ ਜਾਵੇਗਾ ਅਤੇ ਇਸ 'ਤੇ  ਦੁਬਾਰਾ ਲਿਖਿਆ ਜਾ ਸਕਦਾ ਹੈ ।

ਜਦੋਂ ਤਾਪਮਾਨ -10 ਡਿਗਰੀ ਸੈਲਸੀਅਸ ਤੋਂ ਘੱਟ ਹੋਵੇਗਾ ਤਾਂ ਇਸ 'ਤੇ ਫਿਰ ਨੀਲਾ ਰੰਗ ਆ ਜਾਵੇਗਾ। ਇਸ ਕਾਗਜ਼ 'ਤੇ  ਲਿਖਣ ਲਈ ਇਕ ਖਾਸ ਤਰ੍ਹਾਂ ਦੇ ਪੈਨ ਨੂੰ ਤਿਆਰ ਕੀਤਾ ਗਿਆ ਹੈ। ਇਹ ਪੈਨ ਕਾਗਜ਼  'ਤੇ ਗਰਮੀ ਪੈਦਾ ਕਰਦਾ ਹੈ ਅਤੇ ਲਿਖਦਾ ਜਾਂਦਾ ਹੈ । ਇਸ ਕਾਗਜ਼ ਦੀ ਮੁੜ ਤੋਂ  ਵਰਤੋਂ ਕਰਨ ਲਈ ਤਾਪਮਾਨ ਨੂੰ -10 ਡਿਗਰੀ ਸੈਲਸੀਅਸ 'ਤੇ ਲਿਜਾ ਕੇ ਕਾਗਜ ਨੂੰ ਠੰਡਾ ਕਰਨਾ ਪਵੇਗਾ ਤਾਂ ਕਿ ਇਸ 'ਤੇ ਲਿਖੀ ਲਿਖਤ ਨੂੰ ਮਿਟਾਇਆ ਜਾ ਸਕੇ । ਇਸ ਨੂੰ ਬਣਾਉਣ ਵਾਲੀ ਟੀਮ ਦਾ ਦਾਅਵਾ ਹੈ ਕਿ ਇਸ ਕਾਗਜ਼ ਨੂੰ 100 ਗੁਣਾ ਤੋਂ ਜਿਆਦਾ ਵਾਰ ਵਰਤਿਆ ਜਾ ਸਕਦਾ ਹੈ।