ਪੁਲਿਸ ਮੁਲਾਜ਼ਮਾਂ ਲਈ ਵੱਡਾ ਐਲਾਨ! ਐਮਰਜੈਂਸੀ ਵਿਚ ਈਮੇਲ ਅਤੇ ਫੈਕਸ ਦੁਆਰਾ ਮਿਲੇਗੀ ਛੁੱਟੀ!

ਏਜੰਸੀ

ਖ਼ਬਰਾਂ, ਪੰਜਾਬ

ਇਸ ਸਿਸਟਮ ਨੂੰ ਸਿਰਫ ਐਮਰਜੈਂਸੀ ਲਈ ਸ਼ੁਰੂ ਕੀਤਾ ਗਿਆ ਹੈ।

Now police will be able to take leave through e mail and fax in emergency

ਲੁਧਿਆਣਾ: ਐਮਰਜੈਂਸੀ ਵਿਚ ਛੁੱਟੀ ਲਈ ਐਪਲੀਕੇਸ਼ਨ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਇੱਧਰ-ਉੱਧਰ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ। ਕਿਉਂ ਕਿ ਹੁਣ ਉਹਨਾਂ ਲਈ ਈ-ਮੇਲ ਅਤੇ ਫੈਕਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ ਦੀ ਮਦਦ ਨਾਲ ਕਿਤੋਂ ਵੀ ਉਹ ਅਪਣੀ ਛੁੱਟੀ ਅਪਲਾਈ ਕਰ ਸਕਦੇ ਹਨ ਅਤੇ ਉਸ ਨੂੰ ਮਨਜ਼ੂਰ ਵੀ ਕੀਤਾ ਜਾਵੇਗਾ। ਇਸ ਸਿਸਟਮ ਨੂੰ ਸਿਰਫ ਐਮਰਜੈਂਸੀ ਲਈ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਮੁਲਾਜ਼ਮਾਂ ਨੂੰ ਵੱਡਾ ਫਾਇਦਾ ਹੋਵੇਗਾ।

ਇਸ ਨਵੇਂ ਸਿਸਟਮ ਨਾਲ ਅਧਿਕਾਰੀਆਂ ਦੀਆਂ ਪਰੇਸ਼ਾਨੀਆਂ ਹੱਲ ਹੋਣਗੀਆਂ ਅਤੇ ਉਹਨਾਂ ਨੂੰ ਪਤਾ ਚਲੇਗਾ ਕਿ ਇਕ ਸਮੇਂ ਵਿਚ ਕਿੰਨੇ ਮੁਲਾਜ਼ਮ ਛੁੱਟੀ ਤੇ ਹਨ ਜਦਕਿ ਪਹਿਲਾਂ ਇਸ ਦਾ ਵੀ ਅੰਦਾਜ਼ਾ ਹੀ ਲਗਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।