ਅਚਾਨਕ ਸ਼ਰਾਬ ਦੇ ਠੇਕੇ 'ਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਰਾਬੱਸੀ ਦੇ ਬਰਵਾਲਾ ਰੋਡ ਉਤੇ ਸਥਿਤ ਪਿੰਡ ਕੁੜਾਂਵਾਲਾ ‘ਚ ਦੇਰ ਰਾਤ ਸ਼ਰਾਬ ਦੇ ਠੇਕੇ ਵਿਚ ਅੱਗ ਲੱਗਣ ਦੇ ਕਾਰਨ ਅੰਦਰ ਸੋ ਰਿਹਾ ਵਿਅਕਤੀ...

A Worker Burn Alive

ਚੰਡੀਗੜ੍ਹ (ਸਸਸ) : ਡੇਰਾਬੱਸੀ ਦੇ ਬਰਵਾਲਾ ਰੋਡ ਉਤੇ ਸਥਿਤ ਪਿੰਡ ਕੁੜਾਂਵਾਲਾ ‘ਚ ਦੇਰ ਰਾਤ ਸ਼ਰਾਬ ਦੇ ਠੇਕੇ ਵਿਚ ਅੱਗ ਲੱਗਣ ਦੇ ਕਾਰਨ ਅੰਦਰ ਸੋ ਰਿਹਾ ਵਿਅਕਤੀ ਕਰਮਚਾਰੀ ਜਿਉਂਦਾ ਸੜ ਗਿਆ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ। ਦੋ ਗੱਡੀਆਂ ਨੇ ਕੜੀ ਮਸ਼ੱਕਤ ਤੋਂ ਬਾਅਦ ਦੋ ਘੰਟੇ ਵਿਚ ਅੱਗ ਉਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਿਲੰਡਰ ਲੀਕ ਹੋਣ ਕਰਕੇ ਅੱਗ ਲੱਗੀ ਹੈ।

ਮ੍ਰਿਤਕ ਕਰਮਚਾਰੀ ਸੁਗਰੀਵ ਮੂਲ ਰੂਪ ਤੋਂ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਰਹਿਣ ਵਾਲਾ ਸੀ। ਜਾਣਕਾਰੀ ਦੇ ਮੁਤਾਬਕ, ਡੇਰਾਬੱਸੀ ਇਲਾਕੇ ਦੇ ਜ਼ਿਆਦਾਤਰ ਸ਼ਰਾਬ ਦੇ ਠੇਕੇ ਸਿੰਗਲਾ  ਗਰੁੱਪ ਦੇ ਕੋਲ ਹਨ। ਇਸ ਠੇਕੇਦਾਰ ਦਾ ਕੁੜਾਵਾਲਾਂ ਵਿਚ ਬਰਵਾਲਾ ਰੋਡ ਉਤੇ ਵਿਨਸਮ ਧਾਗਾ ਫੈਕਟਰੀ ਦੇ ਸਾਹਮਣੇ ਟੀਨ ਦੇ ਖੋਖੇ ਵਿਚ ਮਾਰਚ ਦੇ ਮਹੀਨੇ ਤੋਂ ਸ਼ਰਾਬ ਦਾ ਠੇਕਾ ਚੱਲ ਰਿਹਾ ਸੀ। ਦਿਨ ਵਿਚ ਡਿਊਟੀ ਕਰਨ ਤੋਂ ਬਾਅਦ ਕਰਮਚਾਰੀ ਸੁਗਰੀਵ ਰਾਤ ਨੂੰ ਇੱਥੇ ਹੀ ਸੌ ਜਾਂਦਾ ਸੀ।

ਰੋਜ਼ ਦੀ ਤਰ੍ਹਾਂ ਐਤਵਾਰ ਰਾਤ ਲਗਭੱਗ ਸਵਾ ਇਕ ਵਜੇ ਵਿਨਸਮ ਫੈਕਟਰੀ ਦੇ ਚੌਂਕੀਦਾਰ ਨੇ ਫ਼ਾਇਰ ਬ੍ਰਿਗੇਡ ਨੂੰ ਸ਼ਰਾਬ ਦੇ ਠੇਕੇ ਵਿਚੋਂ ਧੂੰਆਂ ਨਿਕਲਣ ਦੀ ਸੂਚਨਾ ਦਿਤੀ। ਦੋ ਗੱਡੀਆਂ ਦੇ ਨਾਲ ਮੌਕੇ ਉਤੇ ਪਹੁੰਚ ਕੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸ਼ਰਾਬ  ਦੇ ਠੇਕੇ ਦਾ ਸ਼ਟਰ ਤੋੜਿਆ ਅਤੇ ਅੰਦਰ ਕਰਮਚਾਰੀ ਦੀ ਅੱਗ ਨਾਲ ਸੜ ਚੁੱਕੀ ਲਾਸ਼ ਬਾਹਰ ਕੱਢੀ। ਲਗਭੱਗ ਦੋ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਫ਼ਾਇਰ ਬ੍ਰਿਗੇਡ ਨੇ ਅੱਗ ਬੁਝਾਈ। ਠੇਕੇ ਵਿਚ ਰੱਖੀ ਲੱਖਾਂ ਰੁਪਇਆਂ ਦੀ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਵੀ ਸੜ ਗਈ।

ਜਾਣਕਾਰੀ ਦੇ ਮੁਤਾਬਕ, ਅੱਗ ਲੱਗਣ ਤੋਂ ਬਾਅਦ ਠੇਕੇ ਦੇ ਅੰਦਰ ਪਏ ਇਕ ਘਰੇਲੂ ਗੈਸ ਸਿਲੰਡਰ ਵਿਚ ਵੀ ਜ਼ੋਰਦਾਰ ਧਮਾਕਾ ਹੋਇਆ ਸੀ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਸਿਲੰਡਰ ਦੇ ਪਰਖੱਚੇ ਉੱਡ ਗਏ। ਥਾਣਾ ਮੁਖੀ ਇੰਨਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਧਾਰਾ 174  ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਵਾਰ ਦੇ ਹਵਾਲੇ ਕਰ ਦਿਤੀ ਹੈ।