ਸ਼੍ਰੋਮਣੀ ਕਮੇਟੀ ਨੂੰ ਸਿਆਸਤ ਤੋਂ ਆਜ਼ਾਦ ਕਰਵਾਉਣ ਲਈ ਫੂਲਕਾ ਬਣਾਉਣਗੇ ਆਪਣੀ ਫ਼ੌਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਵੇਂ ਦਲ ਬਣਾਉਣ ਦਾ ਰੁਝਾਨ ਚੱਲ ਰਿਹਾ ਹੈ ਅਤੇ ਆਪਣੀ ਪਾਰਟੀ ਤੋਂ ਵੱਖਰੇ ਹੋ ਕੇ ਸਿਆਸਤਦਾਨ ਨਵੇਂ ਦਲ ਬਣਾ ਰਹੇ ਹਨ। ਆਮ ਆਦਮੀ ਪਾਰਟੀ ਤੋਂ...

H.S Phoolka

ਚੰਡੀਗੜ੍ਹ : ਪੰਜਾਬ ਵਿਚ ਨਵੇਂ ਦਲ ਬਣਾਉਣ ਦਾ ਰੁਝਾਨ ਚੱਲ ਰਿਹਾ ਹੈ ਅਤੇ ਆਪਣੀ ਪਾਰਟੀ ਤੋਂ ਵੱਖਰੇ ਹੋ ਕੇ ਸਿਆਸਤਦਾਨ ਨਵੇਂ ਦਲ ਬਣਾ ਰਹੇ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਐੱਚ ਐੱਸ ਫੂਲਕਾ ਨੇ ਨਵੇਂ ਸੰਗਠਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਸੀਨੀਅਰ ਵਕੀਲ ਐਚ.ਐੱਸ. ਫੂਲਕਾ ਨੇ ਆਪਣੇ ਨਵੇਂ ਸੰਗਠਨ ਦਾ ਨਾਮ ' ਸਿੱਖ ਸੇਵਕ ਸੰਗਠਨ' ਰੱਖਿਆ ਹੈ। ਆਪਣੇ ਇਸ ਨਵੇਂ ਸੰਗਠਨ ਬਾਰੇ ਦਸਦੇ ਹੋਏ ਫੂਲਕਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਸਿਆਸਤ ਦੀ ਘੁਸਪੈਠ ਬੰਦ ਕਰਨ ਅਤੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਉਹ ਵਾਲੰਟੀਅਰਾਂ ਦੀ ਫ਼ੌਜ ਤਿਆਰ ਕਰਨਗੇ।

ਇਸਤੋਂ ਇਲਾਵਾ ਫੂਲਕਾ ਨੇ ਦੱਸਿਆ ਕਿ ਸਾਬਕਾ ਜੱਜ ਕੁਲਦੀਪ ਸਿੰਘ ਦੀ ਸਰਪ੍ਰਸਤੀ ਹੇਠ ਬੁੱਧੀਜੀਵੀ ਵਿੰਗ ਕਾਇਮ ਕੀਤਾ ਜਾਵੇਗਾ। ਇਸਦੇ ਨਾਲ ਹੀ ਫੂਲਕਾ ਨੇ ਕਿਹਾ ਕਿ ਉਹ ਲੋਕਸਭਾ ਚੋਣਾਂ ਤੋਂ ਜਿਆਦਾ ਆਪਣੇ ਮਿਸ਼ਨ ਨੂੰ ਤਰਜੀਹ ਦੇਣਗੇ। ਪੰਜਾਬ ਵਿਚ ਫੈਲੇ ਨਸ਼ੇ ਬਾਰੇ ਬੋਲਦੇ ਹੋਏ ਫੂਲਕਾ ਨੇ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੇ ਹਲਾਤ ਪਹਿਲਾਂ ਵਰਗੇ ਹੀ ਹਨ ਅਤੇ ਨਸ਼ਿਆਂ ਨਾਲ ਲੜਨ ਲਈ ਉਹ ਮਿਸ਼ਨ ਦੇ 2 ਯੂਨਿਟ ਸਥਾਪਿਤ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੇ ਯੂਨਿਟ ਵਿਚ ਕੇਵਲ ਸਾਬਤ ਸੂਰਤ ਸਿੱਖ ਹੀ ਹੋਣਗੇ ਜਦਕਿ ਦੂਸਰੇ ਯੂਨਿਟ ਵਿਚ ਨਸ਼ਿਆਂ ਦੇ ਖਿਲਾਫ਼ ਲੜਾਈ ਲੜਣ ਵਾਲਾ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ।

ਫੂਲਕਾ ਨੇ ਕਿਹਾ ਇਸ ਫ਼ੌਜ ਦੀ ਰਜਿਸਟਰੇਸ਼ਨ ਦੀ ਸ਼ੁਰੂਆਤ 12 ਜਨਵਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰ ਕੇ ਕੀਤੀ ਜਾਵੇਗੀ। ਇਸ ਲਈ ਇੱਕ ਚੋਣ ਕਮੇਟੀ ਵੀ ਬਣਾਈ ਜਾਵੇਗੀ, ਜੋ ਵਾਲੰਟੀਅਰਾਂ ਦੀ ਚੋਣ ਕਰੇਗੀ।