ਹੁਣ ਇਸ ਤਰ੍ਹਾਂ ਕਿਸਾਨਾਂ ਦੀ ਇਨਕਮ 'ਚ ਕੀਤਾ ਜਾਵੇਗਾ ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਵੇਰਕਾ ਮਿਲਕ ਪਲਾਂਟ 'ਚ ਕੀਤੀ ਗਈ ਮੀਟਿੰਗ

Jalandhar Verka Milk Plant

ਜਲੰਧਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਵਿਖੇ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਈ ਕਿਸਾਨ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਸਨ। ਇਸ ਦੌਰਾਨ ਕੈਪਟਨ ਹਰਮਿੰਦਰ ਸਿੰਘ ਨੂੰ ਮਿਲਕਫੈਡ ਪੰਜਾਬ ਦਾ ਨਵਾਂ ਚੇਅਰਮੈਨ ਚੁਣਿਆ ਗਿਆ ਹੈ। ਉੱਥੇ ਹੀ ਇਸ ਮੌਕੇ 'ਤੇ ਨਵੇਂ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ, ਵੇਰਕਾ ਬਹੁਤ ਪੁਰਾਣਾ ਮਿਲਕ ਪ੍ਰੋਡਿਊਸ ਕਰਨ ਵਾਲਾ ਬਰਾਂਡ ਹੈ ਅਤੇ ਹੁਣ ਉਹਨਾਂ ਵੱਲੋਂ ਇਸ ਨੂੰ ਪੰਜਾਬ ਦੇ ਵਿਚ ਹੀ ਨਹੀਂ ਬਲਕਿ ਨਾਲ ਲੱਗਦੀਆਂ ਸਟੇਟਾਂ ਵਿਚ ਵੀ ਐਕਸਪੋਰਟ ਕਰਨਂਗੇ।

ਕੈਪਟਨ ਹਰਮਿੰਦਰ ਸਿੰਘ ( ਚੇਅਰਮੈਨ ਮਿਲਕਫੈੱਡ ਪੰਜਾਬ ) ਨੇ ਅੱਗੇ ਕਿਹਾ ਕਿ ਮਿਲਕ ਪ੍ਰੋਡਿਊਸ ਨੇ ਦੁੱਧ ਸਪਲਾਈ ਕਰ ਕੇ ਮੁਨਾਫ਼ਾ ਬਣਾਇਆ ਹੈ ਇਸ ਪਲਾਂਟ ਤੋਂ ਉਹ ਬੋਨਸ ਦੇ ਤੌਰ ਤੇ ਸਾਰੇ ਹੀ ਡੇਅਰੀ ਫਾਰਮਸ ਵਿਚ ਵੰਡਿਆ ਜਾ ਰਿਹਾ ਹੈ। ਜਿੰਨੇ ਵੀ ਕਿਸਾਨ, ਮਿਲਕ ਪ੍ਰੋਡਿਊਸ ਹਨ ਉਹਨਾਂ ਦੀ ਇਹ ਵੱਡੀ ਕਾਰਗੁਜ਼ਾਰੀ ਹੈ ਤੇ ਇਹਨਾਂ ਦੀ ਮਿਹਨਤ ਸਦਕਾ ਹੀ ਇਹਨਾਂ ਨੂੰ ਮੁਨਾਫ਼ਾ ਮਿਲਿਆ ਹੈ।

ਵੇਰਕਾ ਮਿਲਕ ਪਲਾਂਟ ਵਿਚ ਗੁਣਵੱਤਾ ਭਰ ਕੇ ਇਸ ਨੂੰ ਇੰਟਰਨੈਸ਼ਨਲ ਤਕ ਪਹੁੰਚਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚ ਲਗਭਗ ਦੁੱਧ ਤੋਂ ਬਣੇ ਸਾਰੇ ਪ੍ਰੋਡਕਟ ਸ਼ਾਮਲ ਹਨ। ਇਸ ਨੂੰ ਹੋਰਨਾਂ ਸਟੇਟਾਂ ਵਿਚ ਵੀ ਲਾਗੂ ਕੀਤਾ ਜਾਵੇਗਾ ਕਿਉਂ ਕਿ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਕਿਸਾਨਾਂ ਦੀ ਮਿਹਨਤ ਨਾਲ ਇਹ ਪਲਾਂਟ ਹੋਰ ਤਰੱਕੀ ਕਰ ਰਿਹਾ ਹੈ। ਜੇ ਇੰਟਰਨੈਸ਼ਨਲ ਮਾਰਕਿਟ ਨੂੰ ਕਵਰ ਕਰਨਾ ਹੈ ਤਾਂ ਉਸ ਦੇ ਬਰਾਬਰ ਜਾਂ ਉਸ ਤੋਂ ਵੀ ਅੱਗੇ ਜਾਣਾ ਪਵੇਗਾ।

ਲੈਬਾਰਟਰੀ ਵਿਚ ਆਧੁਨਿਕ ਮਸ਼ੀਨਾਂ ਦਾ ਉਪਯੋਗ ਕਰ ਕੇ ਇਸ ਵਿਚ ਹੋਰ ਕੁਆਲਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿੰਮੀਦਾਰਾਂ ਨੂੰ ਡੇਅਰੀ ਫਾਰਮਾਂ ਨਾਲ ਜੋੜ ਕੇ ਇਸ ਦੀ ਇਨਕਮ ਵਿਚ ਹੋਰ ਵਾਧਾ ਕੀਤਾ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਚੇਅਰਮੈਨ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਜੇਕਰ ਉਹਨਾਂ ਨੂੰ  ਕਿਸਾਨ ਭਾਈਚਾਰੇ ਦਾ ਸਹਿਯੋਗ ਮਿਲਦਾ ਰਿਹਾ ਤਾਂ, ਉਹ ਕਿਸਾਨਾ ਨੂੰ ਡੇਅਰੀ ਫਾਰਮ ਨਾਲ ਜੋੜ ਕੇ ਉਹਨਾਂ ਦੀ ਇਨਕਮ ਵਿੱਚ ਹੋਰ ਵਾਧਾ ਕਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।