ਹਰਸਿਮਰਤ ਬਾਦਲ ਨੇ ਸੀਏਏ ਦਾ ਕੀਤਾ ਸਮਰੱਥਨ, 'ਸੀਏਏ ਨਾਲ ਕਿਸੇ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ'

ਏਜੰਸੀ

ਖ਼ਬਰਾਂ, ਪੰਜਾਬ

'ਸੀਏਏ ਨਾਲ ਕਿਸੇ ਨੂੰ ਨਹੀਂ ਹੋਵੇਗਾ ਕੋਈ ਨੁਕਸਾਨ'

Member of Parliament, Lok Sabha Harsimrat Kaur Badal

ਮਾਨਸਾ: ਦੇਸ਼ ਭਰ 'ਚ ਜਿੱਥੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਾਨੂੰਨ ਦਾ ਸਮਰਥਨ ਕਰਦੇ ਕਿਹਾ ਕਿ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ 'ਤੇ ਸਿਆਸਤ ਕਰ ਰਹੀ ਹੈ ਪਰ ਇਸ ਕਾਨੂੰਨ ਨਾਲ ਕਿਸੇ ਵੀ ਭਾਈਚਾਰੇ ਨੂੰ ਕੋਈ ਨੁਕਸਾਨ ਨਹੀਨ ਹੋਵੇਗਾ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਭਾਰਤ ਤੇ ਹਮਲੇ ਕਰ ਕੇ ਅਤਿਵਾਦ ਫੈਲਾਉਣ ਚ ਕੋਈ ਕਸਰ ਨਹੀਂ ਛੱਡੀ ਤੇ ਭਾਰਤ ਇਹ ਸਭ ਕੁੱਝ ਦੇਖ ਵੀ ਰਿਹਾ ਹੈ।

ਭਾਰਤ ਦੇ ਜਿਹੜੇ ਹਿੰਦੂ ਤੇ ਸਿੱਖ ਲੋਕ ਪਾਕਿਸਤਾਨ ਵਿਚ ਰਹਿ ਰਹੇ ਸੀ ਜਿਹਨਾਂ ਨੇ ਕਿ ਪਾਕਿਸਤਾਨ ਨਾ ਛੱਡਣ ਦਾ ਫੈਸਲਾ ਕੀਤਾ ਸੀ। ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਸ ਸਮੇਂ ਦੇਸ਼ ਦੀ ਅਬਾਦੀ 28 ਫ਼ੀਸਦੀ ਸੀ। ਅੱਜ 28 ਫ਼ੀਸਦੀ ਤੋਂ ਘਟ ਕੇ 4 ਫ਼ੀਸਦੀ ਰਹਿ ਗਈ ਹੈ। ਹਜ਼ਾਰਾਂ, ਲੱਖਾਂ ਦੀ ਗਿਣਤੀ ਵਿਚ ਕਿੱਥੇ ਗਈ ਇਸ ਦਾ ਕੋਈ ਪਤਾ ਨਹੀਂ ਹੈ। ਪਹਿਲਾਂ ਜਦੋਂ ਗਿਣਤੀ ਕੀਤੀ ਗਈ ਸੀ ਤਾਂ ਸਿੱਖਾਂ ਦੀ ਗਿਣਤੀ 4000 ਸਨ ਪਰ ਹੁਣ ਸਿੱਖਾਂ ਦਾ ਇਸ ਗਿਣਤੀ ਵਿਚ ਨਾਮ ਹੀ ਨਹੀਂ ਹੈ।

ਸਿੱਖਾਂ ਦੀ ਗਿਣਤੀ ਇੰਨੀ ਘਟ ਚੁੱਕੀ ਹੈ ਕਿ ਉਹਨਾਂ ਦਾ ਨੰਬਰ ਹੀ ਲਿਖਿਆ। ਬਹੁਤ ਸਾਰੇ ਲੋਕਾਂ ਨੂੰ ਨਾਗਰਿਕਤਾ ਤੋਂ ਵਾਝਾਂ ਰੱਖਿਆ ਗਿਆ ਹੈ। ਕੈਪਟਨ ਸਰਕਾਰ ਜੇ ਇਹਨਾਂ ਨੂੰ ਨਾਗਰਿਕਤਾ ਦਿੰਦੀ ਹੈ ਤਾਂ ਹਿੰਦੂਸਤਾਨ ਦਾ ਕੀ ਜਾਂਦਾ ਹੈ। ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਘਟ ਗਿਣਤੀ ਵਾਲੇ ਲੋਕਾਂ ਨੂੰ ਧਰਮ ਦੇ ਨਾਂ ਤੇ ਤੰਗ ਕੀਤਾ ਜਾ ਰਿਹਾ ਹੈ। ਉਸ ਤੋਂ ਇਲਾਵਾ ਉਹਨਾਂ ਨੇ ਕੈਪਟਨ ਸਰਕਾਰ ਤੇ ਵੀ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਬਿਜਲੀ ਦਾ ਲੋਕਾਂ ਤੇ ਬਹੁਤ ਬੋਝ ਪਾਇਆ ਹੈ।

ਇਸ ਨਾਲ ਲੋਕਾਂ ਨੂੰ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਰਕਾਰ ਨੇ ਲੋਕਾਂ ਦੇ ਢਿੱਡ ਤੇ ਲੱਤ ਮਾਰੀ ਹੈ ਤੇ ਖਜਾਨੇ ਖਾਲੀ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਹੈ। ਸਰਕਾਰ ਨੇ ਘੋਟਾਲੇ ਵੀ ਬਹੁਤ ਕੀਤੇ ਹਨ ਜੋ ਕਿ 3 ਸਾਲ ਬਾਅਦ ਸਾਹਮਣੇ ਸ਼ੁਰੂ ਹੋਏ ਹਨ।

ਦੱਸ ਦੇਈਏ ਕਿ ਮਾਨਸਾ ਪਹੁੰਚੀ ਹਰਸਿਮਰਤ ਬਾਦਲ ਵੱਲੋਂ ਉੱਥੇ ਹੀ ਪਾਕਿਸਤਾਨ 'ਚ ਨਨਕਾਣਾ ਸਾਹਿਬ ਘਟਨਾ ਦੀ ਵੀ ਨਿੰਦਾ ਕੀਤੀ ਗਈ। ਉਹਨਾਂ ਮੋਦੀ ਸਰਕਾਰ ਦਾ ਗੁਣਗਾਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਇਸ ਮਾਮਲੇ 'ਤੇ ਪੂਰੀ ਨਜ਼ਰ ਰੱਖ ਰਹੀ ਹੈ ਅਤੇ ਸਰਕਾਰ ਹਮੇਸ਼ਾ ਸਿੱਖਾਂ ਨਾਲ ਖੜ੍ਹੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।