ਜਿਹੜੇ 6-7 ਗੈਂਗਸਟਰ ਬਚੇ ਨੇ ਇਨ੍ਹਾਂ ਨੂੰ ਵੀ ਜਲਦ ਖਤਮ ਕਰਾਂਗੇ – ਡੀਜੀਪੀ ਗੁਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਤੋਂ ਚੱਲ ਰਹੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਰੈਕਟਾਂ ਨੂੰ ਕੰਟਰੋਲ ਕਰਨਾ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ....

Dinkar Gupta DGP

ਅੰਮ੍ਰਿਤਸਰ : ਜੇਲ੍ਹ ਤੋਂ ਚੱਲ ਰਹੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਰੈਕਟਾਂ ਨੂੰ ਕੰਟਰੋਲ ਕਰਨਾ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਹੈ। ਹਾਲਾਂਕਿ ਹੁਣ ਰਾਜ ਵਿਚ ਏ ਕੈਟੇਗਰੀ ਦੇ 6 - 7 ਗੈਂਗਸਟਰ ਹੀ ਬਚੇ ਹਨ। ਇਹ ਜਾਣਕਾਰੀ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਨੇ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਦੇ ਦੌਰਾਨ ਦਿਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਠਿੰਡਾ ਨੂੰ ਸਭ ਤੋਂ ਜਿਆਦਾ ਸੁਰੱਖਿਅਤ ਜੇਲ੍ਹ ਬਣਾਉਣ ਉਤੇ ਕੰਮ ਕਰ ਰਹੀ ਹੈ।

ਉਥੇ ਹੀ ਨਵੀਆਂ ਤਕਨੀਕਾਂ ਦਾ ਪ੍ਰਯੋਗ ਵੀ ਜਾਰੀ ਹੈ। ਤਾਂਕਿ ਜੇਲ੍ਹ ਤੋਂ ਚੱਲ ਰਹੇ ਰੈਕਟਾਂ ਨੂੰ ਕੰਟਰੋਲ ਕੀਤਾ ਜਾ ਸਕੇ। ਦਿਨਕਰ ਗੁਪਤਾ ਪਹਿਲੀ ਵਾਰ ਡੀਜੀਪੀ ਬਣਨ ਤੋਂ ਬਾਅਦ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਲਈ ਪਹੁੰਚੇ। ਉਹ ਅਪਣੀ ਪਤਨੀ ਆਈਏਐਸ ਵਿੰਨੀ ਮਹਾਜਨ ਦੇ ਨਾਲ ਸੜਕ ਦੇ ਰਸਤੇ ਹੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚੇ। ਦਰਬਾਰ ਸਾਹਿਬ ਦੇ ਬਾਹਰ ਉਨ੍ਹਾਂ ਦਾ ਸਵਾਗਤ ਪੁਲਿਸ ਕਮਿਸ਼ਨਰ ਐਸਐਸ ਸ਼੍ਰੀ ਵਾਸਤਵ ਨੇ ਕੀਤਾ। ਦਰਬਾਰ ਸਾਹਿਬ ਵਿਚ ਨਤਮਸਤਕ ਹੋਣ ਤੋਂ ਬਾਅਦ ਐਸਜੀਪੀਸੀ ਪਬਲਿਕ ਰਿਲੈਸ਼ਨ ਦਫ਼ਤਰ ਵਿਚ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ।

ਦਿਨਕਰ ਗੁਪਤਾ ਨੇ ਸਪੱਸ਼ਟ ਕੀਤਾ ਕਿ ਗੈਂਗਸਟਰਾਂ ਉਤੇ ਕੰਟਰੋਲ ਕਰਨਾ ਅਤੇ ਨਸ਼ੇ ਨੂੰ ਖਤਮ ਕਰਨ ਲਈ ਪਹਿਲਾਂ ਤੋਂ ਹੀ ਐਕਸ਼ਨ ਪਲਾਨ ਤਿਆਰ ਹੈ ਅਤੇ ਪੁਲਿਸ ਹੁਣ ਉਸੀ ਉਤੇ ਕੰਮ ਵੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਗੈਂਗਸਟਰਾਂ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ। ਉਸੀ ਸਫ਼ਲਤਾ ਦੇ ਵਿਚ ਉਨ੍ਹਾਂ ਨੇ ਚਾਰ ਰਾਜਾਂ ਵਿਚ ਸਰਗਰਮ ਗੈਂਗਸਟਰ ਅੰਕਿਤ ਭਾਦੂ ਨੂੰ ਮਾਰ ਗਿਰਾਇਆ। ਉਥੇ ਹੀ ਕਈ ਗੈਂਗਸਟਰ ਜੇਲਾਂ ਦੇ ਪਿੱਛੇ ਹਨ।