ਪਾਰਟੀ ਨੂੰ ਇੱਕਾ-ਦੁੱਕਾ ਆਗੂਆਂ ਦੇ ਚਲੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ: ਸੁਖਬੀਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਨੇ ਅਪਣੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ...

Dirba mandi sukhbir badal captain amarinder singh Aam Admi Party

ਦਿੜ੍ਹਬਾ: ਰਾਜਨੀਤਿਕ ਆਗੂਆਂ ਵੱਲੋਂ ਇਕ ਦੂਜੇ ਤੇ ਨਿਸ਼ਾਨੇ ਲਗਾਉਣ ਦੀਆਂ ਖਬਰਾਂ ਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਪਰ ਕੋਈ ਅਜਿਹੀਆਂ ਗੱਲਾਂ ਵੀ ਕਹਿ ਦਿੱਤੀਆਂ ਜਾਂਦੀਆਂ ਹਨ ਜਿਹਨਾਂ ਕਾਰਨ ਵਿਵਾਦ ਖੜ੍ਹੇ ਹੋ ਜਾਂਦੇ ਹਨ। ਹੁਣ ਸੁਖਬੀਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਲਗਾਏ ਗਏ ਹਨ।

ਉਹਨਾਂ ਦਾ ਕਹਿਣਾ ਹੈ ਕਿ  ''ਜੇਕਰ ਕੈਪਟਨ ਨੂੰ ਸੂਬੇ ਦੇ ਲੋਕਾਂ ਨਾਲ ਰੱਤੀ ਭਰ ਵੀ ਮੋਹ ਹੁੰਦਾ ਤਾਂ ਉਹ ਮਹਿਲਾਂ 'ਚੋਂ ਬਾਹਰ ਨਿਕਲ ਕੇ ਲੋਕਾਂ ਦੇ ਦੁੱਖ-ਦਰਦ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦਾ।'' ਇਹ ਵਿਚਾਰ ਉਹਨਾਂ ਨੇ ਪੰਜਾਬ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੇ ਗ੍ਰਹਿ ਸੂਲਰ ਘਰਾਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਉਹਨਾਂ ਨੇ ਅਪਣੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਨਾਲ ਲੋਕ ਵੱਡੀ ਗਿਣਤੀ ਵਿਚ ਜੁੜੇ ਹੋਏ ਹਨ ਉਹਨਾਂ ਨੂੰ ਇੱਕਾ-ਦੁੱਕਾ ਆਗੂਆਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਹੁਣ ਤਕ ਝੂਠ ਹੀ ਬੋਲੇ ਹਨ। ਉਹਨਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਉਹਨਾਂ ਨੂੰ ਗੁੰਮਰਾਹ ਕੀਤਾ ਹੈ ਪਰ ਪੰਜਾਬ ਦੇ ਲੋਕ ਤਿੰਨ ਸਾਲਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਨਕਾਰ ਚੁੱਕੇ ਹਨ।

ਉਹਨਾਂ ਨੂੰ 23 ਫਰਵਰੀ ਨੂੰ ਢੀਂਡਸਾ ਪਰਵਾਰ ਵੱਲੋਂ ਸੰਗਰੂਰ ਵਿਖੇ ਰੱਖੀ ਗਈ ਰੈਲੀ ਬਾਰੇ ਪੁੱਛਣ ਤੇ ਉਹਨਾਂ ਦਸਿਆ ਕਿ ਉਹ ਰੈਲੀ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਦਿੱਲੀ ਅਤੇ ਪੰਜਾਬ ਦੇ ਹਾਲਾਤਾਂ ਵਿਚ ਬਹੁਤ ਫਰਕ ਹੈ ਪੰਜਾਬ ਵਿਚ ਆਪ ਦੇ ਲੀਡਰ ਨਿਕੰਮੇ ਸਾਬਤ ਹੋਏ ਹਨ। ਕੇਜਰੀਵਾਲ ਸਰਕਾਰ ਪੰਜਾਬ ਵਿਚ ਅਪਣੀ ਸਰਕਾਰ ਬਣਾਉਣ ਦੀ ਸੋਚ ਰਹੀ ਹੈ ਪਰ ਉਹ ਇਸ ਦੇ ਸੁਪਨੇ ਲੈਣੇ ਛੱਡ ਦੇਵੇ ਅਤੇ ਦਿੱਲੀ ਦੀ ਚਿੰਤਾ ਕਰੇ।

ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਬਤ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ 2 ਫਰਵਰੀ ਦੀ ਸੰਗਰੂਰ ਰੈਲੀ ਦੇ ਰਿਕਾਰਡ ਤੋੜ ਦਿੱਤੇ ਸਨ ਤੇ ਇਸ ਤੋਂ ਪਤਾ ਲਗਦਾ ਹੈ ਕਿ ਦੋਵੇਂ ਜ਼ਿਲ੍ਹਿਆਂ ਦੇ ਵਰਕਰ ਢੀਂਡਸਾ ਪਰਿਵਾਰ ਦੇ ਪਾਰਟੀ 'ਚੋਂ ਚਲੇ ਜਾਣ ਨਾਲ ਕਿੰਨੇ ਖੁਸ਼ ਹਨ ਅਤੇ ਇਸ ਰੈਲੀ ਨੇ ਪੂਰੇ ਪੰਜਾਬ ਅੰਦਰ ਹਲਚਲ ਮਚਾ ਦਿੱਤੀ ਹੈ ਅਤੇ ਪੰਜਾਬ ਦੀਆਂ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹ ਦਿੱਤਾ ਹੈ।

ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਦੀ ਰੈਲੀ ਦੇ ਇਕੱਠ ਤੋਂ ਬੌਖਲਾਹਟ 'ਚ ਆ ਕੇ ਆਪਣੀ 23 ਫਰਵਰੀ ਦੀ ਰੈਲੀ 'ਚ ਭੀੜ ਜੁਟਾਉਣ ਲਈ ਸੰਗਰੂਰ ਅਤੇ ਬਰਨਾਲਾ ਦੇ ਹਲਕਿਆਂ 'ਚ ਪੈਸੇ ਵੰਡ ਰਿਹਾ ਹੈ ਪਰ ਦੋਵੇਂ ਜ਼ਿਲਿਆਂ ਦੇ ਲੋਕ ਢੀਂਡਸਾ ਪਰਿਵਾਰ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ ਅਤੇ ਉਨ੍ਹਾਂ ਦੇ ਪਾਰਟੀ 'ਚੋਂ ਚਲੇ ਜਾਣ ਨਾਲ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।