ਅਮਲੋਹ ਦੀਆਂ ਰਹਿਣ ਵਾਲੀਆਂ ਜੁੜਵਾ ਭੈਣਾਂ ’ਚੋਂ ਇਕ ਬਣੀ ਜੱਜ ਅਤੇ ਦੂਜੀ ਬਣੀ ਲਾਅ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹਨਾਂ ਜੁੜਵਾ ਭੈਣਾਂ ਨੇ ਮਾਘੀ ਮੈਮੋਰੀਅਲ ਸਕੂਲ ਅਮਲੋਹ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਹੈ।

One of twin sisters became judge and other became law officer (File)

 

ਅਮਲੋਹ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਅਮਲੋਹ ਵਿਚ ਦੋ ਜੁੜਵਾ ਭੈਣਾਂ ਨੇ ਮਾਪਿਆਂ ਦਾ ਮਾਣ ਵਧਾਇਆ ਹੈ। ਦਰਅਸਲ ਵਾਰਡ ਨੰਬਰ-1 ਦੇ ਵਸਨੀਕ ਅਰੁਣ ਗੋਇਲ ਅਤੇ ਸ਼ਿਫਾਲੀ ਗੋਇਲ ਦੀਆਂ ਜੁੜਵਾ ਧੀਆਂ ਵਿਚੋਂ ਇਕ ਸਰੂ ਗੋਇਲ ਦੀ ਸਿਵਲ ਜੱਜ ਹਰਿਆਣਾ ਵਜੋਂ ਨਿਯੁਕਤੀ ਹੋਈ ਹੈ ਜਦਕਿ ਸਾਨੂ ਗੋਇਲ ਨੂੰ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਲਾਅ ਅਫਸਰ ਚੁਣਿਆ ਗਿਆ ਹੈ।  

ਇਹ ਵੀ ਪੜ੍ਹੋ: ਧੀਰੇਂਦਰ ਸ਼ਾਸਤਰੀ ਦੇ ਬਾਗੇਸ਼ਵਰ ਧਾਮ ਨੂੰ ਕਿਵੇਂ ਹੁੰਦੀ ਹੈ ਕਰੋੜਾਂ ਰੁਪਏ ਦੀ ਕਮਾਈ?

ਜ਼ਿਕਰਯੋਗ ਹੈ ਕਿ ਇਹਨਾਂ ਜੁੜਵਾ ਭੈਣਾਂ ਨੇ ਮਾਘੀ ਮੈਮੋਰੀਅਲ ਸਕੂਲ ਅਮਲੋਹ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਹੈ। ਸੈਕਰਡ ਹਾਰਟ ਸਕੂਲ ਜਲਾਲਪੁਰ ਤੋਂ ਬਾਰ੍ਹਵੀਂ ਕਰਨ ਉਪਰੰਤ ਇਹਨਾਂ ਨੇ ਬੀਏ, ਵਕਾਲਤ ਅਤੇ ਐੱਲਐੱਲਐੱਮ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।

ਇਹ ਵੀ ਪੜ੍ਹੋ: ਰੋਪੜ 'ਚ ਪਲਟਿਆ ਡੀਜ਼ਲ ਨਾਲ ਭਰਿਆ ਟੈਂਕਰ, ਮਦਦ ਕਰਨ ਦੀ ਬਜਾਏ ਬਾਲਟੀਆਂ ਭਰ ਕੇ ਲੈ ਗਏ ਲੋਕ

ਇਹਨਾਂ ਦੇ ਪਰਿਵਾਰਕ ਮੈਂਬਰ ਪੀਡੀ ਗੋਇਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਮੌਜੂਦਾ ਸਮੇਂ ਮੁਹਾਲੀ ਦੀ ਖਪਤਕਾਰ ਅਦਾਲਤ ਵਿਚ ਬਤੌਰ ਜੱਜ ਸੇਵਾਵਾਂ ਨਿਭਾਅ ਰਹੇ ਹਨ। ਹੋਣਹਾਰ ਧੀਆਂ ਦੀ ਇਸ ਨਿਯੁਕਤੀ ਨੂੰ ਲੈ ਕੇ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਹੈ।