ਟਰਾਂਸਪੋਰਟ ਅਤੇ ਪੁਲਸ ਵਿਭਾਗ ਨੇ ਕੱਟੇ 17 ਬੱਸਾਂ ਦੇ ਚਲਾਨ, ਕੀਤੀ ਸੀ ਨਿਯਮਾਂ ਦੀ ਉਲੰਘਣਾ
ਇਸ ਮੁਹਿੰਮ ਦੌਰਾਨ ਸੈਕਟਰੀ ਆਰ. ਟੀ. ਓ. ਡਾ. ਪ੍ਰੇਮ ਜੱਸਲ, ਏ. ਸੀ. ਪੀ. ਹਰਵਿੰਦਰ ਸਿੰਘ ਭੱਲਾ ਨੇ ਬੱਸ ਸਟੈਂਡ ਖਿਲਾਫ ਵਿਸ਼ੇਸ਼ ਜਾਂਚ ਮੁਹਿੰਮ ਚਲਾਈ।
ਚੰਡੀਗੜ੍ਹ- ਬੱਸ ਸਟੈਂਡ ਨਜ਼ਦੀਕ ਖੜ੍ਹੀਆਂ ਯਾਤਰੀ ਬੱਸਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 17 ਬੱਸਾਂ ਦੇ ਚਲਾਨ ਕੱਟ ਦਿੱਤੇ ਹਨ।
ਇਸ ਮੁਹਿੰਮ ਦੌਰਾਨ ਸੈਕਟਰੀ ਆਰ. ਟੀ. ਓ. ਡਾ. ਪ੍ਰੇਮ ਜੱਸਲ, ਏ. ਸੀ. ਪੀ. ਹਰਵਿੰਦਰ ਸਿੰਘ ਭੱਲਾ ਨੇ ਬੱਸ ਸਟੈਂਡ ਖਿਲਾਫ ਵਿਸ਼ੇਸ਼ ਜਾਂਚ ਮੁਹਿੰਮ ਚਲਾਈ। ਇਸ ਦੌਰਾਨ ਅਧਿਕਾਰੀਆਂ ਨੇ ਯਾਤਰੀ ਬੱਸਾਂ ਵਿਚ ਬਿਨ੍ਹਾਂ ਪਰਮਿਟ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਤੋਂ ਇਲਾਵਾ ਡਰਾਈਵਰਾਂ ਦੇ ਲਾਇਸੈਂਸ ਨਾ ਮਿਲਣ ’ਤੇ ਉਨ੍ਹਾਂ ਖਿਲਾਫ ਟ੍ਰੈਫਿਕ ਨਿਯਮਾਂ ’ਤੇ ਆਧਾਰਿਤ ਕਾਰਵਾਈ ਕੀਤੀ ਹੈ।
ਸੈਕਟਰੀ ਆਰ. ਟੀ. ਓ. ਨੇ ਕਿਹਾ ਕਿ ਇਹ ਜਾਂਚ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਾਜਾਇਜ਼ ਤੌਰ ’ਤੇ ਸੜਕਾਂ ’ਤੇ ਬੱਸਾਂ ਖੜ੍ਹੀਆਂ ਕਰਨ ਦੇ ਮਾਮਲੇ ਨੂੰ ਪੁਲਸ ਅਤੇ ਪੰਜਾਬ ਸ਼ਹਿਰੀ ਅਥਾਰਟੀ ਦੇ ਸਾਹਮਣੇ ਉਠਾਇਆ ਜਾਵੇਗਾ।