ਮੁਹੰਮਦ ਸਦੀਕ ਪੁੱਜੇ ਚੋਣ ਪ੍ਰਚਾਰ ਕਰਨ, ਲੋਕਾਂ ਨੇ ਘੇਰ ਕੇ ਪੁੱਛੀਆਂ 2 ਸਾਲਾਂ ਦੀਆਂ ਪ੍ਰਾਪਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਵੇਂ-ਜਿਵੇਂ ਪੰਜਾਬ ‘ਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਸਿਆਸੀ ਪਾਰਟੀਆਂ ਦੇ...

Mohammad Sadiq

ਮੋਗਾ : ਜਿਵੇਂ-ਜਿਵੇਂ ਪੰਜਾਬ ‘ਚ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਹਲਕੇ ਵਿਚ ਚੋਣ ਪ੍ਰਚਾਰ ਤੇਜ਼ ਕਰ ਰਹੇ ਹਨ। ਜਿੱਥੇ ਇਕ ਪਾਸੇ ਪੰਜਾਬ ਦੇ ਸਾਬਕਾ ਉੱਪ ਮੰਤਰੀ ਸੁਖਬੀਰ ਸਿੰਘ ਬਾਦਲ ਮੋਗਾ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਉਮੀਦਵਾਰ ਗੁਰਲਜ਼ਾਰ ਸਿੰਘ ਰਣੀਕੇ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹ ਸਨ ਅਤੇ ਬਾਘਾਪੁਰਾਣਾ ‘ਚ ਉਨ੍ਹਾਂ ਦਾ ਕਾਲੀਆਂ ਢੰਡੀਆਂ ਨਾਲ ਵਿਰੋਧ ਕੀਤਾ ਗਿਆ।

ਜਾਣਕਾਰੀ ਮੁਤਾਬਿਕ ਅੱਜ ਫਰੀਦਕੋਟ ਤੋਂ ਕਾਂਗਰਸ ਦ ਉਮੀਦਵਾਰ ਮੁਹੰਮਦ ਸਦੀਕ ਅਤੇ ਮੋਗਾ ਦੇ ਐਮਐਲਏ ਹਰਜੋਤ ਕਮਲ ਨੇ ਮੋਗਾ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਚੋਣ ਪ੍ਰਚਾਰ ਲਈ ਨੁਕੜ ਮੀਟਿੰਗ ਕੀਤੀ। ਉਨ੍ਹਾਂ ਨੂੰ ਮੰਡੀਰਵਾਲਾ ਪਿੰਡ ਨਵਾਂ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਜਦੋਂ ਇਕ ਨੌਜਵਾਨ ਮੁਹੰਮਦ ਸਦੀਕ ਤੋਂ ਕਾਂਗਰਸ ਸਰਕਾਰ ਦੇ 2 ਸਾਲਾਂ ਦ ਵਿਕਾਸ ਬਾਰੇ ਪੁਛਿਆ ਤਾਂ ਮੁਹੰਮਦ ਅਤੇ ਉਨ੍ਹਾਂ ਦੇ ਨਾਲ ਆਏ ਮੋਗਾ ਦੇ ਵਿਧਾਇਕ ਹਰਜੋਤ ਕਮਲ ਭੱਜਦੇ ਨਜ਼ਰ ਆਏ। ਮੌਕੇ ‘ਤੇ ਮੌਜੂਦ ਮੁਹੰਮਦ ਸਦੀਕ ਨੇ ਕਿਹਾ ਕਿ ਇਲਜ਼ਾਮ ਲਗਾਉਣੇ ਬਹੁਤ ਸੌਖੇ ਹਨ ਅਤੇ ਸਿਆਸੀ ਲੀਡਰ ਇਕ ਦੂਜੇ ‘ਤੇ ਇਲਜ਼ਾਮ ਲਗਾ ਰਹੇ ਹਨ।