ਰਿਵਾਲਵਰ ਸਾਫ਼ ਕਰਨ ਵੇਲੇ ਚੱਲੀ ਗੋਲੀ, ਮੌਤ
ਪੁਲਿਸ ਨੇ ਬੰਦੂਕ, ਇਕ ਖੋਲ ਅਤੇ ਰੌਂਦ ਤੋਂ ਇਲਾਵਾ ਹੋਰ ਕਈ ਵਸਤੂਆਂ ਕਬਜ਼ੇ 'ਚ ਲਈਆਂ
Gur Fire
ਪਟਿਆਲਾ : ਸ਼ਹਿਰ ਦੀ ਮਾਰਕਲ ਕਾਲੋਨੀ 'ਚ ਬੀਤੇ ਦਿਨ ਇਕ ਤੇਲ ਕਾਰੋਬਾਰੀ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦ (51) ਵਾਸੀ ਮਾਰਕਲ ਕਾਲੋਨੀ ਵਜੋਂ ਹੋਈ ਹੈ।
ਗੋਲੀ ਲੱਗਣ ਕਾਰਨ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਪਰਵਾਰਕ ਮੈਂਬਰਾਂ ਨੇ ਕਿਹਾ ਕਿ ਸੁਭਾਸ਼ ਸਵੇਰ ਦੇ ਸਮੇਂ ਅਪਣੀ ਰਿਵਾਲਵਰ ਨੂੰ ਸਾਫ ਕਰ ਰਿਹਾ ਸੀ ਕਿ ਅਚਾਨਕ ਬੰਦੂਕ 'ਚੋਂ ਗੋਲੀ ਚੱਲ ਗਈ, ਜੋ ਸੁਭਾਸ਼ ਦੇ ਸਿਰ 'ਚ ਲੱਗੀ।
ਗੋਲੀ ਲੱਗਣ ਕਾਰਨ ਸੁਭਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਬੰਦੂਕ, ਇਕ ਖੋਲ ਅਤੇ ਰੌਂਦ ਤੋਂ ਇਲਾਵਾ ਹੋਰ ਕਈ ਵਸਤੂਆਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਹੈ।