ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਨੌਜਵਾਨਾਂ ਦੀ ਮੌਤ
ਦੋਵੇਂ ਨੌਜਵਾਨ ਅੰਮ੍ਰਿਤਸਰ ਤੋਂ ਗੁਰਦਾਸਪੁਰ ਆ ਰਹੇ ਸਨ
ਧਾਰੀਵਾਲ: ਧਾਰੀਵਾਲ ਬਾਈਪਾਸ ਨਜ਼ਦੀਕ ਜਫ਼ਰਵਾਲ ਮੋੜ 'ਤੇ ਅਣਪਛਾਤੇ ਵਾਹਨ ਦੀ ਟਕੱਰ ਵਜੱਣ ਕਾਰਣ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਲਲਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਮਾਨਕੋਰ ਥਾਣਾ ਗੁਰਦਾਸਪੁਰ ਬੀਤੀ ਰਾਤ ਜਦ ਐਕਟਿਵਾ ਨੰਬਰ ਪੀ.ਬੀ.06/9789 ਰਾਹੀ ਅੰਮ੍ਰਿਤਸਰ ਤੋਂ ਗੁਰਦਾਸਪੁਰ ਵਾਪਸ ਆ ਰਹੇ ਸਨ
ਤਾਂ ਜਦ ਧਾਰੀਵਾਲ ਬਾਈਪਾਸ ਨਜ਼ਦੀਕ ਪਿੰਡ ਜਫ਼ਰਵਾਲ ਮੋੜ 'ਤੇ ਪਹੁੰਚੇ ਤਾਂ ਅਣਪਛਾਤੇ ਵਾਹਨ ਨਾਲ ਉਨ੍ਹਾਂ ਦੀ ਅਚਾਨਕ ਟਕੱਰ ਹੋ ਗਈ ਜਿਸ ਦੇ ਸਿਟੇ ਵਜੋਂ ਮਨਜਿੰਦਰ ਸਿੰਘ ਅਤੇ ਲਲਿਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਿਸਦੀ ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਨਜਿੰਦਰ ਸਿੰਘ ਅਤੇ ਲਲਿਤ ਕੁਮਾਰ ਦੀਆਂ ਲਾਸ਼ਾਂ ਅਤੇ ਨੂੰ ਅਤੇ ਐਕਟਿਵਾ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿਤਾ।