ਮਾਂ ਦੀ ਖੁਦਕੁਸ਼ੀ ਤੋਂ ਬਾਅਦ ਨਹੀਂ ਮਿਲਿਆ ਇਨਸਾਫ਼, ਪੁੱਤ ਨੇ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤ ਆਪਣੀ ਮਾਂ ਨੂੰ ਦਿਵਾਉਣਾ ਚਾਹੁੰਦਾ ਹੈ ਇਨਸਾਫ਼

Suicide

ਅੰਮ੍ਰਿਤਸਰ- ਆਪਣੀ ਮਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਇਕ ਬੇਟੇ ਨੂੰ ਸੜਕ ਤੇ ਉੱਤਰਨਾ ਪੈ ਰਿਹਾ ਹੈ। ਮਾਂ ਨੂੰ ਇਨਸਾਫ਼ ਦਿਵਾਉਣ ਲਈ ਬੇਟੇ ਨੇ ਧਰਨਾ ਦਿੱਤਾ ਹੈ। ਬੇਟੇ ਨੇ ਦੱਸਿਆ ਕਿ ਮੇਰੀ ਮਾਂ ਨੇ ਖੁਦਕੁਸ਼ੀ ਕੀਤੀ ਹੈ ਪਰ ਉਸ ਨੂੰ ਖੁਦਕੁਸ਼ੀ ਕਰਨ ਲਈ ਇਕ ਗਿਰਜਾਘਰ ਦੇ ਪਾਦਰੀ ਨੇ ਉਕਸਾਇਆ ਸੀ। ਉਸ ਨੇ ਦੱਸਿਆ ਕਿ ਮੇਰੀ ਮਾਂ ਨੇ ਇਕ ਨੋਟ ਵੀ ਲਿਖਿਆ ਹੈ ਉਸ ਨੋਟ ਵਿਚ ਉਸ ਵਿਅਕਤੀ ਦਾ ਨਾਮ ਲਿਖਿਆ ਹੈ ਜਿਸ ਨੇ ਮੇਰੀ ਮਾਂ ਨੂੰ ਮੌਤ ਲਈ ਉਕਸਾਇਆ ਸੀ।

ਜਿਸ ਜਗ੍ਹਾ ਤੇ ਮਾਂ ਨੇ ਖੁਦਕੁਸ਼ੀ ਕੀਤੀ ਸੀ ਬੇਟੇ ਨੇ ਵੀ ਉਸ ਜਗ੍ਹਾ ਤੇ ਹੀ ਧਰਨੇ ਲਗਾਇਆ ਹੈ ਪਰ ਉਸ ਦੀ ਸੁਣਵਾਈ ਨਹੀਂ ਹੋ ਰਹੀ। ਅੱਜ ਉਸਨੇ ਰਾਮਬਾਗ ਦੇ ਬਾਹਰ ਧਰਨਾ ਲਗਾਇਆ ਹੈ। ਬੇਟੇ ਨੇ ਦੱਸਿਆ ਕਿ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਤੱਕ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕਾਤਿਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਸੀਂ ਆਪਣਾ ਪ੍ਰਦਰਸ਼ਨ ਇਸ ਤਰ੍ਹਾਂ ਹੀ ਕਾਇਮ ਰੱਖਾਂਗੇ। ਓਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।