ਤਰਨਤਾਰਨ: ਨਹਿਰ ਵਿਚੋਂ ਮਿਲੀ ਔਰਤ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਝ ਦਿਨਾਂ ਤੋਂ ਲਾਪਤਾ ਸੀ ਮਹਿਲਾ

Gurmeet Kaur (File Photo)



ਤਰਨਤਾਰਨ: ਜ਼ਿਲ੍ਹੇ ਅਧੀਨ ਆਉਂਦੇ ਪਿੰਡ ਛਾਪੜੀ ਸਾਹਿਬ ਨਜ਼ਦੀਕ ਨਹਿਰ ਵਿਚੋਂ ਇਕ ਔਰਤ ਦੀ ਲਾਸ਼ ਮਿਲੀ ਹੈ। ਮਹਿਲਾ ਦੀ ਸ਼ਨਾਖ਼ਤ ਗੁਰਮੀਤ ਕੌਰ (55) ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਵੇਈਂਪੂਈਂ ਵਜੋਂ ਹੋਈ ਹੈ। ਪਿੰਡ ਛਾਪੜੀ ਸਾਹਿਬ ਦੇ ਸਰਪੰਚ ਰਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਨੂੰ ਸਵੇਰੇ-ਸਵੇਰ ਕਿਸੇ ਨੇ ਜਾਣਕਾਰੀ ਦਿਤੀ ਕਿ ਪਿੰਡ ਨਜ਼ਦੀਕ ਨਹਿਰ ਵਿਚ ਇਕ ਅਣਪਛਾਤੀ ਲਾਸ਼ ਫਸੀ ਹੋਈ ਹੈ।

ਇਹ ਵੀ ਪੜ੍ਹੋ: ਬ੍ਰਿਟੇਨ: ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਛੱਡਿਆ ਸੰਸਦ ਮੈਂਬਰ ਦਾ ਅਹੁਦਾ

ਇਸ ਦੇ ਚਲਦਿਆਂ ਉਨ੍ਹਾਂ ਨੇ ਤੁਰੰਤ ਲਾਸ਼ ਵੇਖਣ ਤੋਂ ਬਾਅਦ ਪੁਲਿਸ ਚੌਕੀ ਫਤਿਆਬਾਦ ਵਿਖੇ ਫੋਨ ਕਰਕੇ ਇਤਲਾਹ ਦਿਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗਲੀ ਸੜੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਕੌਰ ਬੀਤੇ ਦਿਨੀਂ ਅਪਣੇ ਪਿੰਡ ਤੋਂ ਫਤਿਆਬਾਦ ਦਵਾਈ ਲੈਣਆਈ ਸੀ ਅਤੇ ਉਸ ਦਿਨ ਤੋਂ ਲਾਪਤਾ ਸੀ। ਅੱਜ ਪਿੰਡ ਛਾਪੜੀ ਸਾਹਿਬ ਨਜ਼ਦੀਕ ਨਹਿਰ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।