ਨਸ਼ਿਆਂ ਵਿਰੁਧ ਕੀਤਾ ਰੋਸ ਪ੍ਰਦਰਸ਼ਨ
ਲੁਧਿਆਣਾ,ਪਿੰਡ ਫੁੱਲਾਵਾਲਾ ਬਾਈਪਾਸ ਚੌਕ ਵਿਚ ਹਿਰਦੇਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਸ਼ੇ ਅਤੇ ਨਸ਼ਾ ਤਸਕਰਾਂ ਵਿਰੁਧ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਰੋਸ ਮਾਰਚ ਕੱਢਿਆ...
ਲੁਧਿਆਣਾ,ਪਿੰਡ ਫੁੱਲਾਵਾਲਾ ਬਾਈਪਾਸ ਚੌਕ ਵਿਚ ਹਿਰਦੇਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਸ਼ੇ ਅਤੇ ਨਸ਼ਾ ਤਸਕਰਾਂ ਵਿਰੁਧ ਜਮ ਕੇ ਪ੍ਰਦਰਸ਼ਨ ਕੀਤਾ ਅਤੇ ਰੋਸ ਮਾਰਚ ਕੱਢਿਆ। ਹਰਪਾਲ ਸਿੰਘ ਢੀਂਡਸਾ ਨੇ ਬੇਨਤੀ ਕੀਤੀ ਕਿ ਪਿੰਡ ਫੁੱਲਾਵਾਲ ਅਤੇ ਨਾਲ ਲਗਦੀਆਂ ਕਾਲੋਨੀਆਂ ਵਿਚੋਂ ਜੇ ਕਿਸੇ ਨੇ ਨਸ਼ਾ ਛੱਡਣਾ ਹੋਵੇ ਤਾਂ ਉਸ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ ਅਤੇ ਉਸ ਵਿਆਕਤੀ ਦਾ ਨਸ਼ਾ ਛਡਾਇਆ ਜਾਵੇਗਾ।
Drugs
ਕਿਹਾ ਕਿ ਇਸ ਕਾਰਜ ਲਈ ਚੰਗੇ ਨੁਮਾਇੰਦੇ ਲੈ ਕੇ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਜੇ ਇਸ ਸਾਰੇ ਇਲਾਕੇ ਵਿਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਸਾਡੇ ਹੈਲਪਲਾਈਨ ਨੰਬਰ 98157-00500 '²ਤੇ ਸਕਦਾ ਹੈ ਅਤੇ ਉਸ ਵਿਅਕਤੀ ਨੂੰ ਇਨਾਮ ਦਿਤਾ ਜਾਵੇਗਾ ਅਤੇ ਉਸ ਦਾ ਨਾਂ ਵੀ ਗੁਪਤ ਰਖਿਆ ਜਾਵੇਗਾ।ਇਸ ਮੌਕੇ ਵਿਜੇ ਅਗਨੀਹੋਤਰੀ, ਸੁਰਜੀਤ ਸਿੰਘ ਧਾਦਰਾਂ, ਦਲਰਾਜ ਸਿੰਘ, ਸੱਤਾ ਤਲਵੰਡੀ, ਬਿੱਲਾ ਬੱਲੋਵਾਲ, ਛਿੰਦਰਪਾਲ ਫੁੱਲਾ ਵਾਲ, ਤਰਲੋਕ ਸਿੰਘ ਧਾਂਦਰਾਂ, ਸੰਦੀਪ ਸਿੰਘ, ਮਨਦੀਪ ਸਿੰਘ, ਸਚਨਿ ਪੱਬੀ, ਸ਼ਿਗਾਰਾ ਸਿੰਘ, ਸੋਨੀ ਸਿੰਘ ਆਦਿ ਹਾਜ਼ਰ ਸਨ।