ਸਾਈਪਰਸ ਤੋਂ ਛੁੱਟੀ ਤੇ ਆਏ ਪੰਜਾਬੀ ਫਸੇ ਪੰਜਾਬ, ਸਰਕਾਰ ਅੱਗੇ ਕਰ ਰਹੇ ਤਰਲੇ

ਏਜੰਸੀ

ਖ਼ਬਰਾਂ, ਪੰਜਾਬ

ਸਾਈਪਰਸ ਤੋਂ ਭਾਰਤ ਆਏ ਪੰਜਾਬੀ ਨੌਜਵਾਨਾਂ ਦੀ ਗੁਹਾਰ

Youth Cyprus Pleading Government of Punjab

ਜਲੰਧਰ: ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਨੇ ਸਾਰਾ ਤਾਣਾ ਬਾਣਾ ਉਲਝਾ ਕੇ ਰੱਖ ਦਿੱਤਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਅਵਾਂ ਨਾਲ ਜੂਝਣਾ ਪੈ ਰਿਹਾ ਇਸੇ ਤਰ੍ਹਾਂ ਦੀ ਸਮੱਸਿਆ ਨਾਲ ਝੂਝ ਰਹੇ ਹਨ। ਜਲੰਧਰ 'ਚ ਸਾਈਪਰਸ ਤੋਂ  ਛੁੱਟੀ ਤੇ ਆਏ ਸਵਾ ਸੌ ਦੇ ਕਰੀਬ ਇਹ ਨੌਜਵਾਨ ਮੁੰਡੇ ਕੁੜੀਆਂ। ਜੋ ਲਾਕਡਾਊਨ ਕਾਰਨ ਇੱਥੇ ਫਸ ਕੇ ਰਹਿ ਗਏ ਹਨ।

ਇਨਾਂ ਵਿਚੋਂ ਕੋਈ ਸਟੂਡੈਂਟ ਵੀਜ਼ਾ ਤੇ ਕਿਸੇ ਕੋਲ ਵਰਕ ਮਰਮਿਟ ਐ ਕਿਸੇ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਤੇ ਕਿਸੇ ਦਾ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਦੀ ਇੱਕੋ ਡਿਮਾਂਡ ਹੈ ਕਿ ਸਾਨੂੰ ਵਾਪਿਸ ਭੇਜਣ ਲਈ ਫਲਾਈਟ ਦਾ ਇੰਤਜ਼ਾਮ ਕੀਤਾ ਜਾਵੇ। ਇਕ ਨੌਜਵਾਨ ਨੇ ਦਸਿਆ ਕਿ ਉਹ ਸਾਈਪ੍ਰੈਸ ਵਿਚ ਵਰਕ ਪਰਮਿਟ ਤੇ ਹੈ, ਪੰਜਾਬ ਉਹ ਮਹੀਨੇ ਦੀ ਛੁੱਟੀ ਲਈ ਆਇਆ ਸੀ ਤੇ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਕਰ ਕੇ ਉਹ ਪੰਜਾਬ ਵਿਚ ਹੀ ਫਸ ਗਏ ਹਨ।

ਉਹਨਾਂ ਦੀ ਗਿਣਤੀ ਲਗਭਗ ਸਵਾ ਸੌ ਦੇ ਕਰੀਬ ਹੈ। ਉਹਨਾਂ ਕੇਂਦਰ ਸਰਕਾਰ ਅਤੇ ਸਾਈਪਰਸ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਚੈਟਰ ਫਲੈਟ ਜਾਂ ਕੋਈ ਹੋਰ ਫਲੈਟ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਉਹ ਸਾਈਪਰਸ ਸਹੀ ਤਰੀਕੇ ਨਾਲ ਪਹੁੰਚ ਸਕਣ।

ਇੱਥੇ ਉਹਨਾਂ ਕੋਲ ਕਮਾਈ ਦਾ  ਕੋਈ ਵੀ ਸਾਧਨ ਨਹੀਂ ਹੈ ਤੇ ਉੱਥੇ ਉਹਨਾਂ ਵਿਚੋਂ ਕਈ ਨੌਕਰੀ ਕਰਦੇ ਹਨ ਤੇ ਕਈ ਪੜ੍ਹਾਈ ਕਰਦੇ ਹਨ। ਉਹਨਾਂ ਵੱਲੋਂ ਦੋ ਵਾਰ ਫਲਾਈਟ ਰਜਿਸਟਰ ਕੀਤੀ ਜਾ ਚੁੱਕੀ ਹੈ ਪਰ ਇਹ ਦੋਹਾ ਤੋਂ ਸਾਈਪਰਸ ਲਈ ਹੈ। ਕੋਈ ਨੌਜਵਾਨ ਹਰਿਆਣਾ, ਯੂਪੀ ਤੇ ਕੁੱਝ ਪੰਜਾਬ ਤੋਂ ਹਨ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਭਾਰਤ ਸਰਕਾਰ ਤੇ ਕੋਈ ਭਰੋਸਾ ਨਹੀਂ ਹੈ ਕਿ ਭਾਰਤ ਸਰਕਾਰ ਉਹਨਾਂ ਦੀ ਮਦਦ ਕਰੇਗੀ।

ਸਾਈਪਰਸ ਸਰਕਾਰ ਵੱਲੋਂ ਵੀ ਹਦਾਇਤ ਦਿੱਤੀ ਗਈ ਹੈ ਕਿ ਵੀਜ਼ਾ ਦੀ ਲਿਮਟ ਨੂੰ ਲੈ ਕੇ ਉਹ ਛੇਤੀ ਉੱਥੇ ਪਹੁੰਚਣ ਕਿਉਂ ਕਿ ਲੇਟ ਹੋਣ ਤੋਂ ਬਾਅਦ ਉਹ ਵੀ ਕੁੱਝ ਨਹੀਂ ਕਰ ਸਕਦੇ। ਦੇਖਦੇ ਹਾਂ ਸਰਕਾਰ ਇਹਨਾਂ ਦੀ ਫਰਿਆਦਾ ਕਦੋਂ ਸੁਣਦੀ ਹੈ ਤੇ ਵਾਪਿਸ ਭੇਜਣ ਇੰਤਜ਼ਾਮ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।