“ਦਸਮੇ ਪਾਤਸ਼ਾਹ ਨੇ ਤਾਂ ਰਮਾਇਣ ਲਿਖੀ ਹੀ ਨਹੀਂ”, PM ਦੇ ਬਿਆਨ ਤੇ ਢੀਂਡਸਾ ਨੇ ਗੋਲ-ਮੋਲ ਕੀਤੀ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਕਿਹਾ ਮੈਂ ਅਜਿਹੇ ਵਿਵਾਦਾਂ ਵਿਚ ਪੈਂਦਾ ਨਹੀਂ

Narendra Modi Statement Sukhdev Singh Dhindsa Guru Gobind Singh Ji Did Not Write

ਗੁਰਦਾਸਪੁਰ: ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਮਾਇਣ ਲਿਖੇ ਜਾਣ ਵਾਲੇ ਭਾਸ਼ਣ ਤੋਂ ਬਾਅਦ ਜਿੱਥ ਸਿੱਖਾਂ ਭਾਈਚਾਰੇ ਵਿਚ ਰੋਸ ਦੇਖਣ ਨੂੰ ਮਿਲਿਆ ਹੈ। ਓਥੇ ਹੀ ਪੰਜਾਬ ਭਰ ਵਿਚ ਸਿਆਸਤ ਵੀ ਗਰਮਾਈ ਹੋਈ ਹੈ। ਇਸੇ ਤਰ੍ਹਾਂ ਭਾਜਪਾ ਦੇ ਹਿਮਾਈਤੀ ਰਹੇ ਢੀਂਡਸਾ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਨਕਾਰਦੇ ਨਜ਼ਰ ਆਏ।

ਬੇਸ਼ੱਕ ਢੀਂਡਸਾ ਇਸ ਮਾਮਲੇ ਵਿਚ ਖੁੱਲ੍ਹ ਕੇ ਤਾਂ ਪ੍ਰਧਾਨ ਮੰਤਰੀ ਦਾ ਵਿਰੋਧ ਨਹੀਂ ਕਰ ਸਕੇ। ਪਰ ਓ ਇਸ ਗੱਲ ਨੂੰ ਕਬੂਲਦੇ ਨਜ਼ਰ ਜ਼ਰੂਰ ਆਏ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਰਮਾਇਣ ਲਿਖੀ ਹੀ ਨਹੀਂ ਕਹਿ ਕੇ ਗੱਲ ਗੋਲ ਮੋਲ ਕਰ ਗਏ। ਇਸ ਤੋਂ ਇਲਾਵਾ ਢੀਂਡਸਾ ਨੇ 267 ਸਰੂਪਾਂ ਦੇ ਮਾਮਲੇ 'ਚ ਐਸਜੀਪੀਸੀ ਤੇ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਦੱਸ ਦੇਈਏ ਕਿ ਢੀਂਡਸਾ ਬਟਾਲਾ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ ਤੇ ਕੁਝ ਅਕਾਲੀ ਦਲ ਬਾਦਲ ਧੜੇ ਨੂੰ ਛੱਡ ਢੀਂਡਸਾ ਦੀ ਪਾਰਟੀ ਵਿਚ ਸ਼ਾਮਲ ਹੋਏ। ਸੋ ਢੀਂਡਸਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਤੇ ਕੀਤੀ ਅੱਧ ਪਚੱਧੀ ਟਿੱਪਣੀ ਕਿਤੇ ਨਾ ਕਿਤੇ ਇਸ ਗੱਲ ਵੱਲ ਜ਼ਰੂਰ ਇਸ਼ਾਰਾ ਕਰਦੀ ਹੈ ਕਿ ਢੀਂਡਸਾ ਆਉਣ ਵਾਲੇ ਸਮੇਂ ਵਿਚ ਭਾਜਪਾ ਨਾਲ ਚੰਗੇ ਸਬੰਧ ਕਾਇਮ ਰੱਖਣਾ ਚਹੁੰਦੇ।

ਉੱਥੇ ਹੀ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗਾਇਬ ਹੋਏ 267 ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਅਕਾਲ ਤਖ਼ਤ ਦੇ ਜਥੇਦਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਾਲੇ ਪੈਸਾ, ਸੋਨਾ ਚਾਂਦੀ ਅਤੇ ਜ਼ਮੀਨਾਂ ਤਾਂ ਸਾਂਭ-ਸਾਂਭ ਕੇ ਰੱਖਦੇ ਨੇ ਪਰ ਗੁਰੂ ਕਿੱਥੇ ਗਿਆ ਉਨ੍ਹਾਂ ਨੂੰ ਪਤਾ ਹੀ ਨਹੀਂ।

ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਉਨ੍ਹਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਰੋੜਾਂ ਅਰਬਾਂ ਲਾਹਣਤਾਂ, ਜਿਨ੍ਹਾਂ ਵੇਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 267 ਸਰੂਪ ਗਾਇਬ ਹੋਏ। ਇਸ ਦੇ ਨਾਲ ਹੀ ਉਨ੍ਹਾਂ ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤੇ ਬਿਆਨ ਦਾ ਮੁੱਦਾ ਵੀ ਫਿਰ ਤੋਂ ਉਠਾਇਆ।

ਦੱਸ ਦਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁਰੱਖਿਆ ਵਾਲੇ ਸਥਾਨ ਤੋਂ 267 ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ, ਜਿਸ ਦੀ ਜਾਂਚ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੜਤਾਲੀਆ ਕਮੇਟੀ ਗਠਿਤ ਕੀਤੀ ਗਈ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।