ਵਿਆਹ ਤੋਂ 30 ਦਿਨਾਂ ਬਾਅਦ ਹੀ ਸਹੁਰਿਆਂ ਨੇ ਟੀਕੇ ਲਾ-ਲਾ ਮਾਰ ਦਿੱਤੀ ਕੁੜੀ!

ਏਜੰਸੀ

ਖ਼ਬਰਾਂ, ਪੰਜਾਬ

ਭੁੱਬਾਂ ਮਾਰ-ਮਾਰ ਰੋਂਦੀ ਮਾਂ ਦਾ ਦੇਖ ਲਓ ਹਾਲ

TarnTaran Punjab India Family Nenshi Death Hospital Suresh Chopra

ਤਰਨ ਤਾਰਨ: ਮਾਮਲਾ ਤਰਨ ਤਾਰਨ ਦੇ ਪਿੰਡ ਭਿੱਖੀ ਵਿੰਡ ਦਾ ਹੈ ਜਿੱਥੇ 24 ਸਾਲਾਂ ਵਿਅਹੁਤਾ ਨੂੰ ਸਹੁਰੇ ਪਰਿਵਾਰ ਤੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਲੱਗੇ ਨੇ। ਦਰਅਸਲ ਨੈਂਨਸੀ ਨਾਮ ਇਸ ਲੜਕੀ ਦਾ ਵਿਸ਼ਾਹ ਤਕਰੀਬਬ 40 ਦਿਨ ਪਹਿਲਾਂ ਭਿੱਖੀ ਵਿੰਗ ਦੇ ਰਹਿਣ ਵਾਲੇ ਸੁਰੇਸ਼ ਕੁਮਾਰ ਨਾਲ ਕੀਤਾ ਗਿਆ ਸੀ। ਪੇਕੇ ਪਰਿਵਾਰ ਦਾ ਇਲਜ਼ਾਮ ਹੈ ਕਿ ਓਨ੍ਹਾਂ ਦੀ ਲੜਕੀ ਨੂੰ ਵਿਆਹਤ ਤੋਂ ਕੁਝ ਦਿਨਾਂ ਬਾਅਦ ਹੀ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।

ਲੜਕੀ ਦੇ ਪਰਿਵਾਰ ਨੇ ਜਾਣਕਾਰੀ ਦੇ ਸ਼ੱਕ ਜ਼ਾਹਿਰ ਕਰਦੇ ਕਿਹਾ ਕਿ ਜਿਸ ਨੂੰ ਉਸ ਦੇ ਸਹੁਰੇ ਪਰਿਵਾਰ ਵਾਲੇ ਹਾਰਟ ਅਟੈਕ ਨਾਲ ਹੋਈ ਮੌਤ ਦੱਸ ਰਹੇ ਹਨ। ਉਹ ਸੱਚ ਨਹੀਂ ਜਦ ਕਿ ਲੜਕੀ ਦਾ ਪੋਸਟਮਾਰਟਮ ਵਿਚ ਪੁਸ਼ਟੀ ਹੋਈ ਹੈ ਕਿ ਮੌਤ ਦਾ ਜ਼ਹਿਰੀਲਾ ਟੀਕਾ ਲਗਾਉਣ ਕਰਕੇ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਹਨ।

ਉੱਥੇ ਹੀ ਰੋਂਦੇ ਹੋਏ ਲੜਕੀ ਦੀ ਮਾਂ ਨੇ ਦਸਿਆ ਕਿ ਉਸ ਦੀ ਬੇਟੀ ਬਿਲਕੁੱਲ ਠੀਕ ਸੀ ਪਰ ਸਹੁਰੇ ਘਰ ਵਿਚ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਸੀ। ਉਸ ਨੂੰ ਵਿਆਹ ਨੂੰ 38 ਦਿਨ ਹੀ ਹੋਏ ਸਨ। ਲੜਕੀ ਦੇ ਭਰਾ ਨੇ ਦਸਿਆ ਕਿ ਉਸ ਦੀ ਭੈਣ ਨੂੰ ਟੀਕੇ ਲਗਾਏ ਜਾਂਦੇ ਸੀ। ਉਸ ਦਾ ਪਤੀ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਕਰਦਾ ਹੈ ਤੇ ਉਸ ਨੂੰ ਦਵਾਈਆਂ ਬਾਰੇ ਸਾਰੀ ਜਾਣਕਾਰੀ ਸੀ ਇਸ ਲਈ ਉਸ ਨੇ ਇਸ ਦਾ ਨਾਜ਼ਾਇਜ਼ ਫਾਇਦਾ ਚੁੱਕਿਆ ਹੈ।

ਉਹਨਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਓਧਰ ਪੁਲਿਸ ਨੇ ਲੜਕੀ ਦੇ ਪੇਕੇ ਪਰਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਸੋ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਕਦੋਂ ਇਸ ਪੀੜ੍ਹਤ ਪਰਿਵਾਰ ਨੂੰ ਇਨਸਾਫ ਦਵਾਉਣ ਵਿਚ ਮਦਦ ਕਰਦਾ।

ਪਰ ਇਸ ਮਾਮਲੇ ਨੇ ਇੱਕ ਵਾਰ ਫਿਰ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ਕਿ ਬੇਸ਼ੱਕ ਸਮਾਜ ਵਿਚ ਔਰਤਾਂ ਦੇ ਸੁਰੱਖਿਆ ਦੇ ਲੱਖ ਦਾਅਵੇ ਕੀਤੁ ਜਾਂਦੇ ਹੋਣ ਪਰ ਇਸ ਦੀ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।