ਖੁਸ਼ਖ਼ਬਰੀ! ਏਅਰ ਇੰਡੀਆ ਦੀ ਅੰਮ੍ਰਿਤਸਰ - ਲੰਡਨ ਹੀਥਰੋ ਸਿੱਧੀ ਉਡਾਣ 16 ਅਗੱਸਤ ਤੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂਕੇ ਪਹੁੰਚਣ ਵਿਚ ਹੁਣ ਸਿਰਫ਼ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ।

Air India's Amritsar-London Heathrow direct flight from August 16

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਯੂਕੇ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਲਈ ਵੱਡੀ ਰਾਹਤ ਵਜੋਂ, ਏਅਰ ਇੰਡੀਆ (Air India) 16 ਅਗੱਸਤ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਹਵਾਈ ਅੱਡੇ (Amritsar and London Heathrow Airport) ਵਿਚਾਲੇ ਸਿੱਧੀ ਉਡਾਨ (Flights to start on 16 Aug) ਮੁੜ ਸ਼ੁਰੂ ਕਰੇਗੀ।

ਹੋਰ ਪੜ੍ਹੋ: ਦੇਸ਼ ਦਾ ਨਾਂ ਰੌਸ਼ਨ ਕਰ ਕੇ ਵਤਨ ਪਰਤੇ ਭਾਰਤੀ ਖਿਡਾਰੀ, ਹੋਇਆ ਸ਼ਾਨਦਾਰ ਸਵਾਗਤ

ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦਸਿਆ ਕਿ ਏਅਰ ਇੰਡੀਆ ਦੀ ਵੈਬਸਾਈਟ (Air India Website) ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫ਼ਤੇ, ਇਕ ਸਿੱਧੀ ਉਡਾਨ ਚਲਾਏਗੀ। ਇਨ੍ਹਾਂ ਉਡਾਨਾਂ ਨੂੰ ਯੂਕੇ ਸਰਕਾਰ ਵਲੋਂ 8 ਅਗੱਸਤ ਤੋਂ ਭਾਰਤ ਦਾ ਨਾਮ ‘ਲਾਲ’ ਸੂਚੀ ਤੋਂ ਹਟਾ ਕੇ ਇਸ ਨੂੰ ‘ਏਂਬਰ’ ਸੂਚੀ ਵਿਚ ਪਾ ਦਿਤੇ ਜਾਣ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12;30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ ਨੂੰ ਮੰਗਲਵਾਰ 1:10 ਵਜੇੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਸਵੇਰੇ 3:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਵਜੇ ਲੰਡਨ ਪਹੁੰਚੇਗੀ।

ਹੋਰ ਪੜ੍ਹੋ: ਸਰਕਾਰ ਨੂੰ ਮਿਲਿਆ ਵਿਰੋਧੀ ਧਿਰਾਂ ਦਾ ਸਮਰਥਨ, 127ਵਾਂ ਸੰਵਿਧਾਨ ਸੋਧ ਬਿਲ ਲੋਕ ਸਭਾ 'ਚ ਪੇਸ਼

ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ। ਪੰਜਾਬ ਜਾਮ ਯੂਕੇ (UK) ਪਹੁੰਚਣ ਵਿਚ ਬਹੁਤ ਘੱਟ ਸਿਰਫ਼ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ। ਸਾਨੂੰ ਆਸ ਹੈ ਕਿ ਸਥਿਤੀ ਵਿਚ ਹੋਰ ਸੁਧਾਰ ਆਉਣ ਅਤੇ ਪਾਬੰਦੀਆਂ ਵਿਚ ਢਿੱਲ ਦਿਤੇ ਜਾਣ ਨਾਲ ਏਅਰ ਇੰਡੀਆ ਅਪਣੀ ਅੰਮ੍ਰਿਤਸਰ ਬਰਮਿੰਘਮ (Birmingham) ਸਿੱਧੀ ਉਡਾਨ ਨੂੰ ਵੀ ਮੁੜ ਸ਼ੁਰੂ ਕਰੇਗੀ। ਇਸ ਨਾਲ ਲੰਡਨ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ ਕਿਉਂਕਿ ਦਿੱਲੀ ਦਾ ਵਾਇਆ ਕਰ ਕੇ ਜਾਣ ਨਾਲ ਜਿਥੇ ਸਮਾਂ ਵੀ ਜ਼ਿਆਦਾ ਲਗਦਾ ਸੀ ਉਥੇ ਹੀ ਪੈਸੇ ਵੀ ਖ਼ਰਾਬ ਹੁੰਦੇ ਸਨ।