Mohali News : ਡੇਂਗੂ ਮੱਛਰ ਦੇ ਲਾਰਵੇ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਪ੍ਰਤੀ ਸਖਤੀ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਹੁਣ ਤੱਕ 455 ਘਰਾਂ ‘ਚੋਂ ਮੱਛਰ ਦਾ ਲਾਰਵਾ ਮਿਲਣ ’ਤੇ ਚਲਾਨ

file photo

Mohali News : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨ ਪ੍ਰਤੀ ਲਾਪ੍ਰਵਾਹੀ ਵਰਤਣ ਵਾਲਿਆਂ ਨਾਲ ਸਖ਼ਤੀ ਅਪਣਾਈ ਜਾ ਰਹੀ ਹੈ ਤਾਂ ਜੋ ਖੜ੍ਹੇ ਪਾਣੀ ਚ ਪੈਦਾ ਹੋਣ ਵਾਲੇ ਏਡੀਜ਼ ਨਾਮਕ ਮੱਛਰ ਦੇ ਲਾਰਵੇ ਨੂੰ ਖ਼ਤਮ ਕਰਨ ਪ੍ਰਤੀ ਲੋਕ ਚੇਤੰਨ ਰਹਿਣ। ਅੱਜ ਸਮੇਤ ਪਿਛਲੇ 11 ਦਿਨਾਂ ਚ 455 ਘਰਾਂ ਦੇ ਮੱਛਰ ਦਾ ਲਾਰਵਾ ਮਿਲਣ ‘ਤੇ ਚਲਾਨ ਕੀਤੇ ਜਾ ਚੁੱਕੇ ਹਨ।

ਇਹ ਵੀ ਪੜੋ:Mumbai News :ਫਿਲਮ ਜਗਤ ’ਚ ਸੋਗ ਦੀ ਲਹਿਰ, ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

ਸਿਵਲ ਸਰਜਨ, ਸਾਹਿਬਜਾਦਾ ਅਜੀਤ ਸਿੰਘ ਨਗਰ ਡਾ. ਦਵਿੰਦਰ ਕੁਮਾਰ ਪੁਰੀ ਅਨੁਸਾਰ ਜ਼ਿਲ੍ਹੇ ਵਿੱਚ ਐਂਟੀ-ਡੇਂਗੂ ਟੀਮਾਂ ਘਰਾਂ ਵਿੱਚ ਸਰਵੇਖਣ ਕਰ ਰਹੀਆ ਹਨ ਅਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਨੂੰ ਦੱਸਿਆ ਜੈਕ ਰਿਹਾ ਹੈ ਕਿ ਡੇਂਗੂ ਬੁਖਾਰ ਏਡੀਜ਼ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਰੱਖੇ ਕੂਲਰਾਂ, ਗਮਲੇ, ਫਰਿੱਜ ਦੀਆ ਟ੍ਰੇਆਂ ਅਤੇ ਹੋਰ ਭਾਂਡਿਆਂ ਵਿੱਚ ਪਾਣੀ ਜਮ੍ਹਾਂ ਨਾ ਹੋਣ ਦੇਣ, ਉਸ ਨੂੰ ਡੋਲ ਦਿੱਤਾ ਜਾਵੇ ਅਤੇ ਹਰ ਸ਼ੁਰਕਵਾਰ ਨੂੰ ਡੇਂਗੂ ਤੇ ਵਾਰ ਦੇ ਤੌਰ ਤੇ ਡ੍ਰਾਈ ਡੇਅ ਵਜੋਂ ਮਨਾਇਆ ਜਾਵੇ। 

ਇਹ ਵੀ ਪੜੋ:Delhi News : ਸੰਨੀ ਦਿਓਲ ਨਾਲ ਕਈ ਹਿੱਟ ਫਿਲਮਾਂ ਦੇਣ ਵਾਲੀ ਚੋਟੀ ਦੀ ਅਦਾਕਾਰਾ, ਹੁਣ 50 ਸਾਲ ਦੀ ਉਮਰ 'ਚ ਰਹਿ ਰਹੀ ਇਕੱਲੀ 

ਇਹ ਡੇਂਗੂ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਜਿਸ  ਤੋਂ  ਬਚਣ ਲਈ ਪੂਰੀਆਂ ਬਾਂਹਾ ਦੇ ਕੱਪੜੇ ਪਹਿਨੇ ਜਾਣ। ਜੇਕਰ ਬੁਖ਼ਾਰ ਹੁੰਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਆਪਣੇ ਖ਼ੂਨ ਦਾ ਟੈਸਟ ਕਰਵਾਇਆ ਜਾਵੇ। ਸਿਹਤ ਵਿਭਾਗ ਦੇ ਨਾਲ ਮਿਊਂਸਿਪਲ  ਕਾਰਪੋਰੇਸ਼ਨ/ਕੌਂਸਲਾਂ ਵਲੋਂ ਜਿਨ੍ਹਾਂ ਘਰਾਂ ਵਿਚੋਂ  ਲਾਰਵਾ ਮਿਲਦਾ ਹੈ। ਉਨ੍ਹਾਂ ਦੇ ਚਲਾਣ ਕੱਟੇ ਜਾਂਦੇ ਹਨ, ਜਿਸ ਦੇ ਤਹਿਤ ਕਲ੍ਹ ਅਤੇ ਅੱਜ ਦੇ 17 ਚਲਾਨਾਂ ਸਮੇਤ ਕੁੱਲ 455 ਚਲਾਨ ਕੀਤੇ ਗਏ ਹਨ।

(For more news apart from Strict action against negligent users of dengue mosquito larvae News in Punjabi, stay tuned to Rozana Spokesman)