11 ਹਜ਼ਾਰ ਕਰਜ਼ਾ ਮੋੜਨ ਲਈ 2 ਕੁੜੀਆਂ ਨੇ ਤੋੜਿਆ ਏ.ਟੀ.ਐਮ
ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਹੁਣ ਕੁੜੀਆਂ ਵੀ ਘੱਟ ਨਹੀਂ ਰਹੀਆਂ। ਇਹ ਘਟਨਾ ਉਦੋਂ ਹੋਈ ਜਦੋਂ ਦੀਵਾਲੀ ਦੀ ਦੇਰ ...
ਪਟਿਆਲਾ (ਪੀਟੀਆਈ) : ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਹੁਣ ਕੁੜੀਆਂ ਵੀ ਘੱਟ ਨਹੀਂ ਰਹੀਆਂ। ਇਹ ਘਟਨਾ ਉਦੋਂ ਹੋਈ ਜਦੋਂ ਦੀਵਾਲੀ ਦੀ ਦੇਰ ਰਾਤ ਭਾਦਸੋਂ ਰੋਡ ਉਤੇ ਸਥਿਤ ਏ.ਟੀ.ਐਮ ਤੋੜਨ ਲਈ 2 ਲੜਕੀਆਂ ਮੂੰਹ ਬੰਨ੍ਹ ਕੇ ਪਹੁੰਚ ਗਈਆਂ। ਏ.ਟੀ.ਐਮ ਤੋੜਨ ਦੀ ਉਹਨਾਂ ਦੀ ਕੋਸ਼ਿਸ਼ ਉਦੋਂ ਨਾਕਾਮ ਹੋ ਗਈ ਜਦੋਂ ਸੁਖਵਿੰਦਰ ਸਿੰਘ ਏ.ਟੀ.ਐਮ ਵਿਚੋਂ ਪੈਸੇ ਕਢਵਾਉਣ ਲਈ ਪਹੁੰਚਿਆ। ਜਦੋਂ ਉਹ ਹੋਰ ਨੋਜਵਾਨਾਂ ਦੇ ਨੂੰ ਲੈ ਕੇ ਏ.ਟੀ.ਐਮ ਤਕ ਪਹੁੰਚਿਆ ਤਾਂ ਮੂੰਹ ਬੰਨ੍ਹੇ ਹੋਈਆਂ ਸੱਬਲ ਅਤੇ ਹੱਥਾਂ ਵਿਚ ਪੇਚਕਸ ਲਈ ਖੜ੍ਹੀਆਂ ਲੜਕੀਆਂ ਨੇ ਮਜਬੂਰੀ ਦਾ ਵਾਸਤਾ ਦੇਣਾ ਸ਼ੁਰੂ ਕਰ ਦਿਤਾ
ਅਤੇ ਉਹਨਾਂ ਨੂੰ ਗੱਲਾਂ ਵਿਚ ਉਲਝਾ ਕੇ ਫਰਾਰ ਹੋ ਗਈਆਂ। ਪੁਲਿਸ ਨੇ ਦੋਨਾਂ ਬੇਪਛਾਣ ਕੁੜੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਭਾਦਸੋਂ ਰੋਡ ਉਤੇ ਸਥਿਤ ਰਣਜੀਤ ਨਗਰ, ਸਿਓਣਾ ਰੋਡ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਕਰੀਬ 10.30 ਵਜੇ ਉਹ ਜਸ਼ਨ ਪੈਲੇਸ ਦੇ ਨੇੜੇ ਸਥਿਤ ਐਸ.ਬੀ.ਆਈ ਦੇ ਏ.ਟੀ.ਐਮ ਤੋ ਪੈਸੇ ਕਢਵੁਣ ਲਈ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ 2 ਲੜਕੀਆਂ ਹੱਥ ਵਿਚ ਸੱਬਲ ਅਤੇ ਪੇਚਕਸ ਲਈ ਏ.ਟੀ.ਐਮ ਤੋੜਨ ਲੱਗੀਆਂ ਹੋਈਆਂ ਸੀ।
ਉਹ ਡਰ ਦੇ ਮਾਰੇ ਉਥੋਂ ਖਿਸਕ ਕੇ ਨਜਦੀਕੀ ਪਟਰੌਲ ਪੰਪ ਉਤੇ ਪਹੁੰਚਿਆ ਅਤੇ ਰਾਹਗੀਰਾਂ ਨੂੰ ਰੋਕ ਕੇ ਏ.ਟੀ.ਐਮ ਤੋੜਨ ਦੀ ਘਟਨਾ ਬਾਰੇ ਉਹਨਾਂ ਦੱਸਿਆ। ਜ਼ਿਆਦਾਤਰ ਲੋਕ ਉਸ ਦੀ ਗੱਲਾਂ ਨੂੰ ਅਣਸੁਣਿਆ ਕਰਕੇ ਨਿਕਲ ਗਏ, ਪਰ 4-5 ਨੌਜਵਾਨ ਉਸ ਦੇ ਨਾਲ ਏ.ਟੀ.ਐਮ ਵੱਲ ਚਲ ਪਏ। ਏ.ਟੀ.ਐਮ ਉਤੇ ਪਹੁੰਚਣ ਤੇ ਏ.ਟੀ.ਐਮ ਲੁੱਟਣ ਦੀ ਕੋਸ਼ਿਸ਼ ਕਰ ਰਹੀ ਦੋਨਾਂ ਲੜਕੀਆਂ ਬਾਹਰ ਨਿਕਲ ਕੇ ਉਹਨਾਂ ਨੂੰ ਛੱਲਣ ਲਈ ਮਿੰਨਤਾਂ ਕਰਨ ਲੱਗੀਆਂ। ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿਤੀ ਗਈ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਨਾਂ ਕੁੜੀਆਂ ਨੇ ਅਪਣੀ ਮਜਬੂਰੀ ਦਾ ਰੋਣਾ ਰੋਣਾ ਸ਼ੁਰੂ ਕਰ ਦਿਤਾ।
ਉਹ ਬੋਲਣ ਲੱਗੀਆਂ ਕਿ ਉਹਨਾਂ ਨੇ ਕਿਸੇ ਦੇ 11000 ਰੁਪਏ ਉਧਾਰ ਦੇ ਦੇਣੇ ਹਨ ਪਰ ਰੁਪਏ ਮੋੜਨ ਦਾ ਉਹਨਾਂ ਕੋਲ ਕੋਈ ਸਾਧਨ ਨਹੀਂ ਸੀ ਤਾਂ ਕਰਕੇ ਉਹ ਏ.ਟੀ.ਐਮ ਲੁਟਣ ਪਹੁੰਚ ਗਈਆਂ। ਤਾਂ ਕਰਕੇ ਸਾਰੇ ਲੋਕ ਉਹਨਾਂ ਦੀਆਂ ਗੱਲਾਂ ਵਿਚ ਉਲਝ ਗਏ ਅਤੇ ਉਹਨਾਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਜਾਣ ਦਿਤਾ। ਦੋਨੇ ਲੁਟੇਰਨ ਲੜਕੀਆਂ ਵੱਡਾ ਪੇਚਕਸ ਅਤੇ ਸੱਬਲ ਨਾਲ ਲੈ ਕੇ ਪੈਦਲ ਹੀ ਲੜਕ ਪਾਰ ਕਰਕੇ ਇਕ ਗਲੀ ਵੱਲ ਚਲੀ ਗਈਆਂ। ਬਾਅਦ ਵਿਚ ਪਤਾ ਚੱਲਿਆ ਕਿ ਦੋਨੇ ਲੜਕੀਆਂ ਗਲੀ ‘ਚ ਸਕੂਟੀ ਖੜੀ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਪਹੁੰਚੀਆਂ ਸੀ। ਕਿਸੇ ਨੇ ਵੀ ਉਹਨਾਂ ਦੀ ਸਕੂਟੀ ਦਾ ਨੰਬਰ ਨੋਟ ਨਹੀਂ ਕੀਤਾ।