ਏਟੀਐਮ ਮਸ਼ੀਨ ‘ਚੋਂ ਲੱਖਾਂ ਦੀ ਨਕਦੀ ਗਾਇਬ, ਜਾਂਚ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ ਦੇ ਥਾਣਾ ਸਿਟੀ ਨੇੜੇ ਇਕ ਏਟੀਐਮ ਮਸ਼ੀਨ ਵਿਚੋਂ ਲੱਖਾਂ ਰੁਪਏ ਗਾਇਬ ਹੋਣ ਦੇ ਮਾਮਲੇ ਨੇ ਹਫ਼ੜਾ ਦਫ਼ੜੀ ਮਚਾ ਦਿਤੀ...

Lacs of cash stolen from ATM machine

ਮਾਨਸਾ (ਪੀਟੀਆਈ) : ਸ਼ਹਿਰ ਦੇ ਥਾਣਾ ਸਿਟੀ ਨੇੜੇ ਇਕ ਏਟੀਐਮ ਮਸ਼ੀਨ ਵਿਚੋਂ ਲੱਖਾਂ ਰੁਪਏ ਗਾਇਬ ਹੋਣ ਦੇ ਮਾਮਲੇ ਨੇ ਹਫ਼ੜਾ ਦਫ਼ੜੀ ਮਚਾ ਦਿਤੀ ਹੈ, ਹਾਲਾਂਕਿ ਅਜੇ ਤੱਕ ਚੋਰਾਂ ਦਾ ਕੋਈ ਵੀ ਸੁਰਾਖ਼ ਨਹੀਂ ਮਿਲ ਸਕਿਆ ਹੈ ਪਰ ਪੁਲਿਸ ਵਲੋਂ ਕੰਪਨੀ ਦੇ ਕਹਿਣ ਮੁਤਾਬਕ ਕੁਝ ਲੋਕਾਂ ‘ਤੇ ਇਸ ਦਾ ਸ਼ੱਕ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਏਟੀਐਮ ਮਸ਼ੀਨ ਵਿਚੋਂ ਸਵਾ ਛੇ ਲੱਖ ਰਪਏ ਗਾਇਬ ਹੋਣ ਬਾਰੇ ਮੁੱਢਲੀ ਪੁੱਛਗਿਛ ਕੀਤੀ ਹੈ

ਪਰ ਇਸ ਦਾ ਅਜੇ ਤੱਕ ਕੋਈ ਢੁੱਕਵਾਂ ਸਬੂਤ ਨਹੀਂ ਮਿਲਿਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਥਾਣਾ ਸਿਟੀ-1 ਨੇੜੇ ਇਕ ਏਟੀਐਮ ਮਸ਼ੀਨ ਵਿਚੋਂ ਸਵਾ ਛੇ ਲੱਖ ਰੁਪਏ ਗਾਇਬ ਹੋ ਗਏ। ਇਸ ਦਾ ਪਤਾ ਜਦੋਂ ਕੰਪਨੀ ਨੂੰ ਲੱਗਿਆ ਤਾਂ ਉਨ੍ਹਾਂ ਨੇ ਇਸ ਮਸ਼ੀਨ ਦੀ ਬਰੀਕੀ ਨਾਲ ਜਾਂਚ ਕੀਤੀ, ਜਿਸ ਵਿਚ ਸਵਾ ਛੇ ਲੱਖ ਰੁਪਏ ਗਾਇਬ ਪਾਏ ਗਏ। ਇਸ ਤੋਂ ਬਾਅਦ ਕੁਝ ਲੋਕਾਂ ਤੇ ਇਸ ਦਾ ਸ਼ੱਕ ਵੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋ ਆਦਮੀਆਂ ਨੂੰ ਹਿਰਾਸਤ ਵਿਚ ਲਿਆ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ।

ਪੁਲਿਸ ਨੇ ਮੌਕੇ ‘ਤੇ ਵੇਖਿਆ ਕਿ ਮਸ਼ੀਨ ਦੀ ਕਿਸੇ ਵੀ ਹਿੱਸੇ ਤੋਂ ਕੋਈ ਤੋੜ ਫੋੜ ਨਹੀਂ ਕੀਤੀ ਗਈ ਹੈ, ਉਸ ਵਿਚੋਂ ਅਚਾਨਕ ਇਨ੍ਹੇ ਪੈਸੇ ਗਾਇਬ ਹੋਣਾ ਹੈਰਾਨੀਜਨਕ ਹੈ।ਥਾਣਾ ਸਿਟੀ-1 ਦੇ ਮੁਖੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਮਸ਼ੀਨ ਵਾਲੀ ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ਆਈ ਸੀ ਕਿ ਏਟੀਐਮ ਮਸ਼ੀਨ ਵਿਚੋਂ ਉਕਤ ਦਰਸਾਈ ਰਕਮ ਗਾਇਬ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਅਪਣੇ ਉੱਚ ਅਧਿਕਾਰੀਆਂ ਨਾਲ ਇਸ ਦੀ ਪੂਰੀ ਜਾਣਕਾਰੀ ਲੈ ਕੇ ਇਸ ਦੀ ਰਿਪੋਰਟ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ।

Related Stories