Jalandhar News: ਅਮਰੀਕਾ ਤੋਂ ਵਾਪਸ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar News: ਜਨਮ ਦਿਨ ਪਾਰਟੀ ’ਚ ਹੋਏ ਝਗੜੇ ਦੌਰਾਨ ਮੁਲਜ਼ਮ ਨੇ ਦਿਤਾ ਵਾਰਦਾਤ ਨੂੰ ਅੰਜਾਮ

The young man who returned from America was shot with bullets in Jalandhar

The young man who returned from America was shot with bullets in Jalandhar: ਜਲੰਧਰ ਦੇ ਰਾਮਾ ਮੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਢਿਲਵਾਂ ਨੇੜੇ ਇਕ ਪੈਲੇਸ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਤੋਂ ਆਇਆ ਸੀ।

ਇਹ ਵੀ ਪੜ੍ਹੋ: Uttar Pradesh News: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, ਜ਼ਿੰਦਾ ਸੜੇ 8 ਬਰਾਤੀ  

ਜਨਮ ਦਿਨ ਪਾਰਟੀ ਦੌਰਾਨ ਅਮਰੀਕਾ ਤੋਂ ਆਏ ਇਕ ਵਿਅਕਤੀ ਦੀ ਆਪਣੇ ਰਿਸ਼ਤੇਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਦੌਰਾਨ ਗ਼ੁੱਸੇ ’ਚ ਆਏ ਤਰਨਤਾਰਨ ਵਾਸੀ ਨੇ ਅਮਰੀਕਾ ਤੋਂ ਆਏ ਆਪਣੇ ਰਿਸ਼ਤੇਦਾਰ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਜ਼ਖ਼ਮੀ ਹਾਲਤ ’ਚ ਰਾਮਾ ਮੰਡੀ ਵਿਖੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੋਸ਼ੀ ਸੁਰਜੀਤ ਸਿੰਘ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: Rose pudding: ਗੁਲਾਬ ਦੀ ਖੀਰ