ਕੀਮਤ ਤੋਂ ਵੱਧ ਐਮਾਜ਼ੋਨ ਨੇ ਵਸੂਲੇ ਪੈਸੇ, ਕੋਰਟ ਨੇ ਠੋਕਿਆ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਵਲੋਂ ਆਨਲਾਈਨ ਲੈਪਟਾਪ ਖ਼ਰੀਦਣ ਉਤੇ ਕੀਮਤ ਤੋਂ ਜ਼ਿਆਦਾ ਰੁਪਏ ਵਸੂਲਣ ਉਤੇ ਖ਼ਪਤਕਾਰ ਫੋਰਮ ਨੇ...

Chandigarh Consumer Forum Imposed Fine On Amazon

ਚੰਡੀਗੜ੍ਹ : ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਵਲੋਂ ਆਨਲਾਈਨ ਲੈਪਟਾਪ ਖ਼ਰੀਦਣ ਉਤੇ ਕੀਮਤ ਤੋਂ ਜ਼ਿਆਦਾ ਰੁਪਏ ਵਸੂਲਣ ਉਤੇ ਖ਼ਪਤਕਾਰ ਫੋਰਮ ਨੇ ਐਮਾਜ਼ੋਨ ਉਤੇ 12 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਰਾਸ਼ੀ ਸ਼ਿਕਾਇਤਕਰਤਾ ਨੂੰ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਐਮਾਜ਼ੋਨ ਵਲੋਂ ਵੱਧ ਲਏ ਗਏ 1,465 ਰੁਪਏ ਨੂੰ ਵੀ ਸ਼ਿਕਾਇਤਕਰਤਾ ਨੂੰ ਵਾਪਸ ਮੋੜਨ ਦੇ ਹੁਕਮ ਦਿਤੇ ਹਨ। ਇਹ ਫ਼ੈਸਲਾ ਜ਼ਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਫੋਰਮ-1 ਚੰਡੀਗੜ੍ਹ ਨੇ ਸੁਣਾਇਆ ਹੈ।

ਸੈਕਟਰ-20 ਨਿਵਾਸੀ ਤਜਿੰਦਰ ਸਿੰਘ ਰੰਧਾਵਾ ਨੇ ਖ਼ਪਤਕਾਰ ਫੋਰਮ ਨੂੰ ਸ਼ਿਕਾਇਤ ਦਿਤੀ ਸੀ ਕਿ ਉਨ੍ਹਾਂ ਨੇ ਐਮੇਜ਼ਨ ਤੋਂ ਲੈਪਟਾਪ ਖ਼ਰੀਦਿਆ। ਵੈੱਬਸਾਈਟ ਉਤੇ ਲੈਪਟਾਪ ਦੀ ਕੀਮਤ 30,712 ਰੁਪਏ ਸੀ। ਉਥੇ ਹੀ, ਪੈਕਿੰਗ ਚਾਰਜ ਅਤੇ ਵੈਟ ਦੇ ਨਾਲ ਕੀਮਤ 32,555 ਰੁਪਏ ਤੱਕ ਪਹੁੰਚ ਗਈ। ਜਦੋਂ ਪਾਰਸਲ ਉਨ੍ਹਾਂ ਦੇ ਕੋਲ ਪਹੁੰਚਿਆ ਤਾਂ ਬਾਕਸ ਉਤੇ ਐਮਆਰਪੀ 31,090 ਲਿਖਿਆ ਸੀ। ਤਜਿੰਦਰ ਨੇ ਖ਼ਪਤਕਾਰ ਫੋਰਮ ਨੂੰ ਦੱਸਿਆ ਕਿ ਐਮਆਰਪੀ ਉਤੇ ਵੈਟ ਲਗਾਇਆ ਗਿਆ।

ਹਾਲਾਂਕਿ ਫੋਰਮ ਨੇ ਸ਼ਾਪਿੰਗ ਵੈੱਬਸਾਈਟ ਅਤੇ ਲੈਪਟੈਕ ਸਾਲਿਊਸ਼ਨ ਨੂੰ ਦੋਸ਼ੀ ਠਹਰਾਇਆ ਅਤੇ ਹੁਕਮ ਦਿਤਾ ਕਿ ਉਹ ਸ਼ਿਕਾਇਤਕਰਤਾ ਤੋਂ ਵੱਧ ਵਸੂਲੇ ਗਏ 1,465 ਰੁਪਏ ਅਦਾ ਕਰਨ। ਨਾਲ ਹੀ ਸ਼ਿਕਾਇਤਕਰਤਾ ਨੂੰ ਮਾਨਸਿਕ ਚਲਾਕੀ ਝੇਲਣ ਲਈ 7 ਹਜ਼ਾਰ ਅਤੇ ਮੁਕੱਦਮਾ ਦਰਜ ਕਰਨ ਦੇ ਖ਼ਰਚ ਲਈ 5 ਹਜ਼ਾਰ ਰੁਪਏ ਭੁਗਤਾਨ ਕਰਨ ਦਾ ਹੁਕਮ ਦਿਤਾ।