ਪੰਜਾਬੀ ਸਾਹਿਤ ਕਾਂਨਫਰੰਸ ਵਿਚ ਅਚਾਨਕ ਦਾਖਿਲ ਹੋਏ ਲੱਖਾ ਸਿਧਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਾਸ਼ਾ ਲਈ ਸੰਘਰਸ਼ ਕਰਨ ਵਾਲੇ ਲੱਖਾ ਸਿਧਾਣਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹੀ ਹਨ ਅਤੇ ਹੁਣ ਲੱਖਾ ਸਿਧਾਣਾ ਦੇ ਨਾਮ ਨਾਲ ਇੱਕ..

ਲੱਖਾ ਸਿਧਾਣਾ

ਪਟਿਆਲਾ : ਪੰਜਾਬ ਭਾਸ਼ਾ ਲਈ ਸੰਘਰਸ਼ ਕਰਨ ਵਾਲੇ ਲੱਖਾ ਸਿਧਾਣਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹੀ ਹਨ ਅਤੇ ਹੁਣ ਲੱਖਾ ਸਿਧਾਣਾ ਦੇ ਨਾਮ ਨਾਲ ਇੱਕ ਨਵਾਂ ਵਿਵਾਦ ਜੁੜ ਗਿਆ ਹੈ। ਲੱਖਾ ਸਿਧਾਣਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੀ ਪੰਜਾਬੀ ਸਾਹਿਤ ਕਾਨਫਰੰਸ ਵਿਚ ਅਚਾਨਕ ਦਾਖਿਲ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਕਾਨਫਰੰਸ ਵਿਚ ਹੰਗਾਮਾ ਹੋ ਗਿਆ। ਲੱਖਾ ਸਿਧਾਣਾ ਨੇ ਕਿਹਾ ਕਿ ਦੁਨੀਆਂ ਵਿੱਚ ਭਾਸ਼ਾ ਦੇ ਅਧਾਰਿਤ ਸਿਰਫ਼ ਦੋ ਯੂਨੀਵਰਸਿਟੀਆਂ ਹਨ , ਇੱਕ ਇਜ਼ਰਾਇਲ ਦੀ ਤੇ ਦੂਜੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ,

ਪਰ ਕੀ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪ੍ਰਫੁਲਿੱਤ ਕਰਨ ਪ੍ਰਤੀ ਕੀਤੇ ਆਪਣੇ ਵਾਅਦਿਆਂ ਉੱਤੇ ਖਰੀ ਉਤਰ ਰਹੀ ਹੈ? ਇਸਦੇ ਨਾਲ ਹੀ  ਲੱਖਾ ਸਿਧਾਣਾ ਨੇ ਸਿਧੇ ਸ਼ਬਦਾਂ ਵਿਚ ਕਿਹਾ ਕਿ ਜੇ ਪੰਜਾਬੀ ਜ਼ੁਬਾਨ ਲਈ ਸੱਚੀਂ ਵਿੱਚ ਕੰਮ ਕਰਨਾ ਹੈ ਤਾਂ ਬੰਦ ਦਰਵਾਜ਼ਿਆਂ ਅੰਦਰ ਕਾਨਫਰੰਸਾਂ ਕਰਨ ਨਾਲ ਕੁੱਝ ਨਹੀਂ ਹੋਣਾ। ਦੱਸ ਦੇਈਏ ਪੰਜਾਬ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕੀਤੀ ਜਾ ਰਹੀ ਇਸ ਪ੍ਰੈਸ ਕਾਨਫਰੰਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬੀਐਸ ਘੁੰਮਣ, ਕਵੀ ਸੁਰਜੀਤ ਪਾਤਰ ਵੀ ਮੌਜੂਦ ਸਨ।