ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ SGPC ਵੱਲੋਂ ਕੀਤੀ ਖ਼ਰੀਦ `ਚ ਵੱਡੇ ਘਪਲੇ ਦਾ ਕੀਤਾ ਪਰਦਾਫਾਸ਼
-ਕਿਹਾ ਬੇਨਿਯਮੀਆਂ ਤੇ ਘਪਲਿਆਂ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ `ਤੇ ਜਿੰਮੇਵਾਰ
Parminder singh
ਚੰਡੀਗੜ੍ਹ , ਹਰਦੀਪ ਸਿੰਘ ਭੋਗਲ : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਖਰੀਦ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਫਰਜ਼ੀ ਬਿੱਲਾਂ ਰਾਹੀਂ ਹੋਏ ਵੱਡੇ ਪੱਧਰ ਦੇ ਘਪਲੇ ਦਾ ਪਰਦਾਫ਼ਾਸ਼ ਕੀਤਾ ਹੈ। ਚੰਡੀਗੜ੍ਹ ਵਿੱਖੇ ਇੱਕ ਪੈ੍ਸ ਮਿਲਣੀ ਦੌਰਾਨ ਸ: ਢੀਂਡਸਾ ਤੋਂ ਇਲਾਵਾ ਸੀਨੀਅਰ ਆਗੂ ਸ: ਰਣਜੀਤ ਸਿੰਘ ਤਲਵੰਡੀ, ਐਸਜੀਪੀਸੀ ਦੇ ਕਾਰਜ਼ਕਾਰੀ ਮੈਂਬਰਾਂ ਸ: ਮਿੱਠੂ ਸਿੰਘ ਕਾਹਨੇਕੇ, ਸ: ਅਮਰੀਕ ਸਿੰਘ ਸ਼ਾਹਪੁਰ, ਸਾਬਕਾ ਐਸਜੀਪੀਸੀ ਮੈਂਬਰ ਸ: ਹਰਬੰਸ ਸਿੰਘ ਮੰਝਪੁਰ ਨੇ ਤੱਥਾਂ ਸਮੇਤ ਖੁਲਾਸਾ ਕੀਤਾ ਕਿ ਅਮ੍ਰਿਤਸਰ ਵਿੱਖੇ ਨਵੀਂ ਉਸਾਰੀ ਗਈ ਸਾਰਾਗੜ੍ਹੀ ਸਰਾਂ ਦੇ 239 ਕਮਰਿਆਂ ਵਿੱਚ ਫਰਨਿਚਰ ਦੀ ਖਰੀਦ ਵਿੱਚ ਵੱਡਾ ਘਪਲਾ ਹੋਇਆ ਹੈ।